06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਾਤਾ ਸੰਤੋ ਕਰਤਾਰਪੁਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਹਰਦੀਪ ਸਿੰਘ ਢੀਂਡਸਾ)-ਪਿੰਡ ਕਰਤਾਰਪੁਰ ਦੇ ਨੰਬਰਦਾਰ ਮਨਦੀਪ ਸਿੰਘ ਸੋਢੀ ਤੇ ਮਨਜੀਤ ਸਿੰਘ ਭੂੰਬਲਾ ਦੇ ਦਾਦੀ, ਸਵ. ਰਾਮ ਸ਼ਾਹ ਨੰਬਰਦਾਰ ਦੀ ਮਾਤਾ ਤੇ ਸਵ. ਨੰਬਰਦਾਰ ਅਮਰ ਚੰਦ ਦੀ ਪਤਨੀ ਸਵ. ਮਾਤਾ ਸੰਤੋ ਜੀ ਨੂੰ ਅੱਜ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਦੌਰਾਨ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਦਿੱਤੀ | ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ, ਸਾ. ਸਪੀਕਰ ਰਾਣਾ ਕੇ. ਪੀ. ਸਿੰਘ ਦੇ ਬੇਟੇ ਰਾਣਾ ਵਿਸ਼ਵਪਾਲ ਸਿੰਘ, ਅਸ਼ੋਕ ਕਟਾਰੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਰਮੇਸ਼ ਦਸਗਰਾਈ, ਮਹਾਂ ਸਿੰਘ ਰੋੜੀ, ਕੇਵਲ ਕਿ੍ਸ਼ਨ ਚੌਹਾਨ, ਵਿਜੇ ਪੁਰੀ ਤੇ ਚੇਅਰਮੈਨ ਵਿਮਲ ਕੁਮਾਰ ਨੇ ਮਾਤਾ ਸੰਤੋ ਜੀ ਵਲੋਂ ਸਮਾਜ 'ਚ ਵਿਚਰਦਿਆਂ ਕੀਤੇ ਨੇਕ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਸ਼ਰਧਾਂਜਲੀ ਦਿੰਦਿਆਂ ਪਰਿਵਾਰ ਨੂੰ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਲਈ ਉਤਸਾਹਿਤ ਕੀਤਾ | ਇਸ ਮੌਕੇ ਸ਼ਿਵ ਰਾਮ ਸਿੰਘ ਚੌਹਾਨ, ਅਮਨ ਚੱਢਾ, ਲੇਖਰਾਜ ਬਾਲੇਵਾਲ, ਸੁਰਿੰਦਰ ਬੱਬੀ, ਗੁਰਨੈਬ ਸਰਪੰਚ ਹਿਆਤਪੁਰ, ਬਿੰਦੀ ਸਰਪੰਚ ਰੂੜੇਮਾਜਰਾ, ਹੁਸਨ ਸਰਪੰਚ ਕਰਤਾਰਪੁਰ, ਸੋਹਣ ਲਾਲ ਚੇਚੀ, ਡਾ. ਦਵਿੰਦਰ ਬਜਾੜ, ਬਿੰਦਰ ਭੂੰਬਲਾ ਕਰਤਾਰਪੁਰ, ਗੀਤਾ ਰਾਮ ਕਰਤਾਰਪੁਰ, ਸ਼ਾਮ ਲਾਲ ਕਿਸਾਣਾ, ਰਾਮੇ ਸ਼ਾਹ ਕਿਸਾਣਾ, ਸ਼ਿੰਦਰ ਕਿਸਾਣਾ, ਓਮ ਪ੍ਰਕਾਸ਼ ਭਾਟੀਆ, ਅਸ਼ਵਨੀ ਕਿਸਾਣਾ ਜਤੌਲੀ, ਬਲਵੀਰ ਖੇਪੜ, ਸੂਰਜ ਧੀਮਾਨ, ਬਲਵੀਰ ਸਰਪੰਚ ਭੌਲੇਵਾਲ ਨੇ ਵੀ ਮਾਤਾ ਸੰਤੋ ਜੀ ਨੂੰ ਸ਼ਰਧਾਂਜਲੀ ਦਿੱਤੀ | ਜਦ ਕਿ ਸਾ. ਸਪੀਕਰ ਰਾਣਾ ਕੇ. ਪੀ. ਸਿੰਘ, ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ੋਕ ਸੰਦੇਸ਼ ਭੇਜਿਆ | ਇਸ ਮੌਕੇ ਸਵਾਮੀ ਰਮਨਾ ਨੰਦ ਭੋਗੀਪੁਰ ਵਾਲਿਆਂ ਨੇ ਪਾਠ ਦਾ ਭੋਗ ਪਾਇਆ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਬਰਬਾਦੀ ਰੋਕਣਾ ਵੀ ਰਾਸ਼ਟਰ ਦੀ ਸੇਵਾ-ਸੰਜੇ ਸਾਹਨੀ ਅਗਲੀ ਖ਼ਬਰ ਮਾਤਾ ਅਹਿਲਿਆਬਾਈ ਹੋਲਕਰ ਦੀ ਜੈਅੰਤੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 'ਚ ਭਾਜਪਾਈਆਂ ਨੇ ਭੇਟ ਕੀਤੀ ਸ਼ਰਧਾਂਜਲੀ <br/...
Ad Position 24