ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਦੇ ਪਿੰਡ ਬੜਵਾ ਦੇ ਬੈਲ ਗੱਡੀਆਂ ਦੇ ਦੌੜਾਕ ਮੰਗਲ ਸਿੰਘ ਦੀ ਬੈਲ ਗੱਡੀ ਨੇ ਪਹਿਲੀ ਵਾਰ ਦੁਆਬਾ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਇਨਾਮ ਵਿਚ ਮੋਟਰ ਸਾਈਕਲ ਜਿੱਤਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲ ਸਿੰਘ ਦੇ ਬਲਦਾਂ ਦੀ ਜੋੜੀ ਨੇ ਪੁੰਨੂੰ ਮਜਾਰਾ ਵਿਖੇ ਹੋਈਆਂ ਦੌੜਾਂ ਵਿਚ ਇਹ ਮਾਣਮੱਤੀ ਜਿੱਤ ਹਾਸਲ ਕੀਤੀ | ਇਹਨਾਂ ਮੁਕਾਬਲਿਆਂ ਵਿਚ ਕੁੱਲ 75 ਬਲਦਾਂ ਦੀਆਂ ਜੋੜੀਆਂ ਨੇ ਭਾਗ ਲਿਆ | ਬੜਵਾ ਪਿੰਡ ਦੇ ਬਲਦਾਂ ਦੀ ਜਿੱਤ ਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ | ਬਲਿਹਾਰ ਸਿੰਘ ਬੜਵਾ ਨੇ ਦੱਸਿਆ ਕਿ ਇਹ ਜਿੱਤ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਸਰਪੰਚ ਅਵਤਾਰ ਸਿੰਘ ਕੂੰਨਰ ਸਮੇਤ ਹੋਰਨਾਂ ਨੇ ਮੰਗਲ ਸਿੰਘ ਨੂੰ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ | ਇਸ ਮੌਕੇ ਸੂਬੇਦਾਰ ਸੁਰਿੰਦਰ ਸਿੰਘ ਕੰਗ, ਸੱਤੀ ਨਾਗਰਾ, ਸਰਪੰਚ ਹਰਦਿਆਲ ਸਿੰਘ, ਕਰਮਜੀਤ ਸਿੰਘ ਸ਼ੇਰਗਿੱਲ, ਜਸਵੀਰ ਸਿੰਘ ਡਾਇਰੈਕਟਰ ਤਾਰਾ ਮੁੰਡੀਆਂ, ਗੋਪੀ ਸੇਖਪੁਰ, ਖੁਸ਼ੀ ਰਾਮ ਆਦਿ ਨੇ ਵੀ ਮੰਗਲ ਸਿੰਘ ਨੂੰ ਵਧਾਈ ਦਿੱਤੀ |