ਸ੍ਰੀ ਅਨੰਦਪੁਰ ਸਾਹਿਬ, 2 ਜੂਨ (ਜੇ. ਐਸ. ਨਿੱਕੂਵਾਲ)-ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਵਿਸ਼ੇਸ਼ ਮੀਟਿੰਗ ਜੰਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਖ਼ਾਲਸੇ ਦੀ ਜਨਮ ਭੂਮੀ ਦੀਆਂ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ | ਮੀਟਿੰਗ 'ਚ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਿਚ ਗੰਦਗੀ ਦੀ ਖ਼ਸਤਾ ਹਾਲਤ ਹੈ | ਗੁਰਦੁਆਰਾ ਸੀਸ ਗੰਜ ਸਾਹਿਬ ਦੇ ਨਾਲ ਵਾਲਾਂ ਇੰਨੀ ਬਦਬੂ ਮਾਰਦਾ ਹੈ ਕਿ ਸੰਗਤ ਨੱਕ ਤੇ ਰੁਮਾਲ ਰੱਖੇ ਬਿਨਾਂ ਲੰਘ ਨਹੀਂ ਸਕਦੇ | ਆਵਾਰਾ ਜਾਨਵਰਾਂ ਨੇ ਸ਼ੀਸ਼ ਗੰਜ ਪਾਰਕ ਤੇ ਪੁੱਡਾ ਪਾਰਕ 'ਚ ਜਿਥੇ ਕਾਫ਼ੀ ਗੰਦ ਪਾਇਆ ਹੋਇਆ ਹੈ, ਉਥੇ ਪਾਰਕਾਂ ਦੀ ਹਾਲਤ ਵੀ ਸੁਧਾਰਨ ਵਾਲੀ ਹੈ ਕੁੱਝ ਕਿਸੇ ਦੀ ਹਾਲਤ ਤਾਂ ਕੁੱਝ ਤਸੱਲੀ ਵਾਲੀ ਆਖੀ ਜਾ ਸਕਦੀ ਹੈ ਪਰ ਬਾਕੀ ਦੀ ਹਾਲਤ ਵੀਰਾਨਗੀ ਵਾਲੀ ਹੈ | ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਜਿਹੜਾ ਗਰਿੱਲਾਂ ਵਾਲਾ ਪਾਰਕ ਬਿਲਕੁਲ ਵੀਰਾਨ ਹੈ | ਮੀਟਿੰਗ 'ਚ ਮੈਂਬਰਾਂ ਦੀ ਡਿਊਟੀਆਂ ਲਗਾਈਆਂ ਗਈਆਂ ਕਿ ਉਹ ਸ਼ਹਿਰ ਦੇ ਸਾਰੇ ਪੱਖਾਂ 'ਤੇ ਨਜ਼ਰਸਾਨੀ ਕਰਕੇ ਉਸ ਦੀ ਸੂਚਨਾ ਮੀਟਿੰਗ ਵਿਚ ਕਰਨ ਤਾਂ ਕਿ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਸ਼ਹਿਰ ਦੀਆਂ ਊਣਤਾਈਆਂ ਨੂੰ ਠੀਕ ਕਰਾਇਆ ਜਾ ਸਕੇ | ਇਸ ਮੌਕੇ ਲਾਇਨ ਕੁਲਦੀਪ ਸਿੰਘ ਭੱਠੇ ਵਾਲੇ, ਗੁਰਮਿੰਦਰ ਸਿੰਘ ਭੁੱਲਰ, ਗੁਰਨਾਮ ਸਿੰਘ, ਮਾ. ਹਰਦਿਆਲ ਸਿੰਘ ਬੈਂਸ, ਜਥੇਦਾਰ ਸੰਤੋਖ ਸਿੰਘ, ਪ੍ਰੇਮ ਸਿੰਘ ਬਾਸੋਵਾਲ, ਸੇਵਾਮੁਕਤ ਪਿ੍ੰਸੀਪਲ ਨਿਰੰਜਣ ਸਿੰਘ, ਸਰਦੂਲ ਸਿੰਘ, ਆਤਮਾ ਸਿੰਘ ਘਟੀਵਾਲ, ਨਛੱਤਰ ਸਿੰਘ ਰੰਧਾਵਾ, ਦਵਿੰਦਰ ਜੀਤ ਸਿੰਘ, ਤੇਜਿੰਦਰ ਸਿੰਘ ਵਾਲੀਆ ਆਦਿ ਹਾਜ਼ਰ ਸਨ |