14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-06-2025
ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝੰਡੀਆਂ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਜੱਟ ਪਰ ਦੀ ਪ੍ਰਧਾਨਗੀ 'ਚ ਆਯੋਜਿਤ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਰਜਨੀਸ਼ ਸ਼ਰਮਾ ਨੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਤੇ ਅਹਿਮ ਮੰਗਾਂ ਪ੍ਰਤੀ ਚਰਚਾ ਕੀਤੀ ਅਤੇ ਸਰਕਾਰ ਨੂੰ ਇਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਮੰਨਣ ਦੀ ਤਾਕੀਦ ਕੀਤੀ | ਇਸ ਮੌਕੇ ਗਿਆਨੀ ਰਾਮ ਸਿੰਘ, ਡਾ. ਅਵਿਨਾਸ਼ ਸ਼ਰਮਾ, ਬਾਬੂ ਭਜਨ ਲਾਲ, ਵਲੀ ਸਿੰਘ ਤੇ ਹੋਰ ਬੁਲਾਰਿਆਂ ਨੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਵਿਸਥਾਰ ਨਾਲ ਚਰਚਾ ਕੀਤੀ | ਅਜੈਬ ਸਿੰਘ ਬਸੀ ਵਲੋਂ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਪੈਨਸ਼ਨਰਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ | ਇਸ ਮੌਕੇ ਕੁਲਦੀਪ ਸਿੰਘ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਵੀ ਕੀਤਾ | 15 ਜੂਨ ਦੀ ਰੂਪਨਗਰ ਕਾਨਫਰੰਸ ਦੀਆਂ ਤਿਆਰੀਆਂ ਨੂੰ ਮੁਕਮੰਲ ਰੂਪ ਦਿੱਤਾ ਗਿਆ | ਇਸ ਮੌਕੇ ਬੁਲਾਰਿਆਂ ਵਲੋਂ ਉਮਰ ਦੇ ਵਧ ਰਹੇ ਪੜਾਓ ਤੇ ਸਿਹਤ ਪ੍ਰਤੀ ਜ਼ਰੂਰੀ ਸਾਵਧਾਨੀ ਰੱਖਣ ਲਈ ਪ੍ਰੇਰਿਤ ਕੀਤਾ | ਅਖੀਰ 'ਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਉਲੀਕੇ ਗਏ ਸੰਘਰਸ਼ ਲਈ ਯੋਗਦਾਨ ਮੰਗਿਆ |
ਇਸ ਮੌਕੇ ਗੁਰਦਿਆਲ ਸਿੰਘ, ਰਜਨੀਸ਼ ਸ਼ਰਮਾ, ਗੋਪਾਲ ਚੰਦ ਸੈਣੀ, ਕੇਸਰ ਸਿੰਘ, ਰਾਮ ਸਿੰਘ, ਕੁਲਦੀਪ ਚੱਢਾ, ਦੇਵਰਾਜ, ਮੋਹਣ ਸਿੰਘ, ਸ਼ਿੰਗਾਰਾ ਸਿੰਘ ਬੈਂਸ, ਦਿਲਬਾਗ ਸਿੰਘ, ਹਰਦੇਵ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਦਰਸ਼ਨ ਕੁਮਾਰ, ਦੇਬ ਰਾਜ ,ਰਾਜ ਕੁਮਾਰ, ਮੋਹਨ ਸਿੰਘ ਨੌਧੇ ਮਾਜਰਾ, ਨਾਨਕ ਚੰਦ, ਕਸ਼ਮੀਰ ਸਿੰਘ, ਗੁਰਨੈਬ ਸਿੰਘ ਬੜਵਾ, ਗੂਰਮੈਲ ਚੰਦ ਅਜੈਬ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਇਕਾਈ ਦੇ ਖਜਾਨਚੀ ਤ੍ਰਲੋਕ ਚੰਦ ਬਾਬੂ ਭਜਨ ਲਾਲ, ਰਾਮ ਸ਼ਾਹ, ਮੰਗਤ ਰਾਮ ਤੇ ਹੋਰ ਵੀ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੰਗਲ ਬਾਈ ਸਾਈਕਲ ਗਰੁੱਪ ਵਲੋਂ ਸਾਈਕਲ ਰਾਈਡ 8 ਨੂੰ -ਕਰਨ ਚੌਧਰੀ <br/> ਅਗਲੀ ਖ਼ਬਰ ਅਮਨ ਤੇ ਵਿਕਾਸ ਕਮੇਟੀ ਦੀ ਮੀਟਿੰਗ <br/>
Ad Position 24