14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੀਨੀਅਸ ਸਕੂਲ 'ਚ ਪੜ੍ਹਾਈ ਲਈ ਦਿਲਚਸਪ ਢੰਗ ਸਿਖਾਉਣ ਲਈ ਅਧਿਆਪਕਾਂ ਦੀ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 03-06-2025
ਰੂਪਨਗਰ, 2 ਜੂਨ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ 'ਚ ਅਧਿਆਪਕਾਂ ਲਈ ਇਕ ਦਿਨ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦਾ ਵਿਸ਼ਾ 'ਖ਼ੁਸ਼ਹਾਲ ਕਲਾਸ-ਰੂਮ' ਸੀ | ਮੁੱਖ ਮਹਿਮਾਨਾਂ ਤੇ ਵਕਤਾ ਵਜੋਂ ਸ੍ਰੀਮਤੀ ਸੋਨਾਲੀ ਨੈਲਸਨ (ਵਾਈਸ ਪਿ੍ੰਸੀਪਲ, ਬੈਪਟਿਸਟ ਸਕੂਲ ਚੰਡੀਗੜ੍ਹ) ਤੇ ਸ੍ਰੀਮਤੀ ਕੋਮਲ (ਪੀ. ਜੀ. ਟੀ. ਅਤੇ ਪ੍ਰਵੇਸ਼ਿਕਾ, ਕੁੰਦਨ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ) ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੇ ਪੌਦਾ ਅਭਿਨੰਦਨ ਨਾਲ ਹੋਈ | ਉਨ੍ਹਾਂ ਨੇ ਅਧਿਆਪਕਾਂ ਨੂੰ ਸਮਾਂ ਪ੍ਰਬੰਧਨ, ਖ਼ੁਸ਼ਹਾਲ ਕਲਾਸ-ਰੂਮ ਬਣਾਉਣ, ਵਿਦਿਆਰਥੀਆਂ ਦੇ ਸ਼ੰਕਿਆਂ ਦਾ ਹੱਲ, ਕਲਾਸ 'ਚ ਵਿਦਿਆਰਥੀਆਂ ਨੂੰ ਆਰਾਮਦਾਇਕ ਮਹਿਸੂਸ ਕਰਵਾਉਣ, ਸਿਹਤਮੰਦ ਕਲਾਸ ਵਾਤਾਵਰਨ, ਤਣਾਅ-ਮੁਕਤ ਅਤੇ ਦਿਲਚਸਪ ਢੰਗ ਨਾਲ ਪੜ੍ਹਾਉਣ ਬਾਰੇ ਜਾਣਕਾਰੀ ਦਿੱਤੀ | ਅੱਜ ਦੇ ਸੈਸ਼ਨ 'ਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਸ਼ਾਮਿਲ ਸਨ | ਉਨ੍ਹਾਂ ਦਾ ਉਦੇਸ਼ ਇਹ ਸੀ ਕਿ ਅਧਿਆਪਕ ਕਲਾਸ ਵਿਚ ਵਿਦਿਆਰਥੀਆਂ ਦੀ ਰੁਚੀ ਬਣਾਈ ਰੱਖਣ ਲਈ ਗਤੀਵਿਧੀਆਂ ਨੂੰ ਅਪਣਾਉਣ | ਉਹਨਾਂ ਦੱਸਿਆ ਕਿ ਸਿਰਫ਼ ਡਰਾਇੰਗ ਕਰਵਾਉਣਾ ਜਾਂ ਵੀਡੀਓ ਦਿਖਾਉਣਾ ਹੀ ਗਤੀਵਿਧੀ ਨਹੀਂ ਹੁੰਦੀ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੂਪ ਹਨ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਦਿਲਚਸਪੀ ਬਣਾਈ ਜਾ ਸਕਦੀ ਹੈ | ਸਕੂਲ ਪ੍ਰਬੰਧਨ ਵਲੋਂ ਸੂਬਾ ਭੁਪਿੰਦਰ ਸਿੰਘ ਤੇ ਸ੍ਰੀਮਤੀ ਗੁਣਵੰਤ ਕੌਰ ਨੇ ਕਿਹਾ ਕਿ ਜਿਵੇਂ ਅਸੀਂ ਵਿਦਿਆਰਥੀਆਂ ਤੋਂ ਉਮੀਦ ਰੱਖਦੇ ਹਾਂ ਕਿ ਉਹ ਸਿੱਖਣ, ਕਿਵੇਂ ਅਧਿਆਪਕਾਂ ਨੂੰ ਵੀ ਲਗਾਤਾਰ ਸਿੱਖਣਾ ਚਾਹੀਦਾ ਹੈ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ | ਸਕੂਲ ਡਾਇਰੈਕਟਰ ਗੁਰਪ੍ਰੀਤ ਮਾਥੁਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਉਨ੍ਹਾਂ ਨੂੰ ਡਾਂਟਣਾ ਜਾਂ ਸਜ਼ਾ ਦੇਣਾ ਜ਼ਰੂਰੀ ਨਹੀਂ | ਇਹ ਉਨ੍ਹਾਂ ਦੀ ਸੋਚ ਨੂੰ ਨਕਾਰਾਤਮਿਕ ਬਣਾ ਸਕਦਾ ਹੈ | ਅਸੀਂ ਉਨ੍ਹਾਂ ਨੂੰ ਪਿਆਰ ਤੇ ਗਤੀਵਿਧੀਆਂ ਰਾਹੀਂ ਵੀ ਅਨੁਸ਼ਾਸਨ 'ਚ ਲਿਆ ਸਕਦੇ ਹਾਂ ਅਤੇ ਪੜ੍ਹਾਈ ਪ੍ਰਤੀ ਉਨ੍ਹਾਂ ਦੀ ਰੁਚੀ ਜਗਾ ਸਕਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੇ ਪਿ੍ੰਸੀਪਲ ਪ੍ਰੋਮਿਲਾ ਸ਼ਰਮਾ ਹੋਏ ਸੇਵਾ ਮੁਕਤ <br/> ਅਗਲੀ ਖ਼ਬਰ ਨੰਗਲ ਬਾਈ ਸਾਈਕਲ ਗਰੁੱਪ ਵਲੋਂ ਸਾਈਕਲ ਰਾਈਡ 8 ਨੂੰ -ਕਰਨ ਚੌਧਰੀ <br/>
Ad Position 24