ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ)-ਸ੍ਰੀਮਤੀ ਪ੍ਰੋਮਿਲਾ ਸ਼ਰਮਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨੂਰਪੁਰ ਬੇਦੀ ਤੋਂ ਬਤੌਰ ਪਿ੍ੰਸੀਪਲ ਰਿਟਾਇਰ ਹੋ ਗਏ ਹਨ | ਪਿ੍ੰਸੀਪਲ ਸ਼ਰਮਾ ਨੇ 2017 'ਚ ਬਤੌਰ ਪਿ੍ੰਸੀਪਲ ਸਕੂਲ ਵਿਚ ਜੁਆਇਨ ਕੀਤਾ ਸੀ, ਇਨ੍ਹਾਂ ਦੇ ਸਕੂਲ 'ਚ ਜੁਆਇਨ ਕਰਨ ਤੋਂ ਬਾਅਦ ਸਕੂਲ ਨੇ ਨਵੀਆਂ ਬੁਲੰਦੀਆਂ ਹਾਸਿਲ ਕੀਤੀਆਂ | 2017 ਤੋਂ ਲੈ ਕੇ 2025 ਤੱਕ ਸਕੂਲ ਨੇ ਖੇਡਾਂ ਦੇ ਖੇਤਰ 'ਚ ਇੰਡੀਆ ਲੈਵਲ ਤੇ ਤਗਮੇ ਹਾਸਿਲ ਕੀਤੇ | ਇਸ ਤੋਂ ਇਲਾਵਾ ਵਿੱਦਿਅਕ ਖੇਤਰ 'ਚ ਸਕੂਲ ਨੇ ਬੋਰਡ ਦੀਆਂ ਮੈਰਿਟ ਵਿਚ ਸਥਾਨ ਬਣਾਇਆ | ਸਟਾਫ਼ ਨੂੰ ਜਾਂ ਆਮ ਜਨਤਾ ਨੂੰ ਜਦੋਂ ਵੀ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਸ੍ਰੀਮਤੀ ਪ੍ਰੋਮਿਲਾ ਸ਼ਰਮਾ ਉਸ ਦੀ ਮਦਦ ਲਈ ਅੱਗੇ ਆ ਜਾਂਦੇ ਸਨ | ਸਕੂਲ 'ਚ ਹੋਏ ਸ਼ਾਨਦਾਰ ਸਮਾਗਮ ਵਿਚ ਝੱਜ ਬਲਾਕ ਦੇ ਬੀ. ਐਨ. ਓ. ਅਨਿਲ ਕੁਮਾਰ ਜੋਸ਼ੀ, ਸਕੂਲ ਦੇ ਸਰਪ੍ਰਸਤ ਮਾਸਟਰ ਜਗਨਨਾਥ ਭੰਡਾਰੀ, ਐਸ. ਐਮ. ਸੀ. ਪ੍ਰਧਾਨ ਹਰਜਿੰਦਰ ਸਿੰਘ, ਸਮਾਜ ਸੇਵੀ ਰਾਜੀਵ ਮਾਲੀਆ ਨੇ ਪਿ੍ੰਸੀਪਲ ਸ੍ਰੀਮਤੀ ਪ੍ਰੋਮੀਲਾ ਦੇਵੀ ਦੀ ਰਿਟਾਇਰਮੈਂਟ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਨੂਰਪੁਰ ਬੇਦੀ ਪਿੰਡ ਦੇ ਸਰਪੰਚ ਸ੍ਰੀਮਤੀ ਨਿਰਮਲਾ ਦੇਵੀ ਉੱਘੇ ਸਮਾਜ ਸੇਵੀ ਤੇ ਸ਼ਿਵਾਲਿਕ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਲਾਲੀ ਤੇ ਸਮੂਹ ਪੰਚਾਇਤ ਵੀ ਇਸ ਮੌਕੇ 'ਤੇ ਹਾਜ਼ਰ ਸੀ | ਇਸ ਮੌਕੇ ਪਿੰਡ ਦੀ ਪੰਚਾਇਤ ਨੇ ਸਕੂਲ ਨੂੰ ਨਵਾਂ ਵਾਟਰ ਕੂਲਰ ਦਾਨ ਕੀਤਾ, ਇਸ ਤੋਂ ਇਲਾਵਾ ਬਲਜਿੰਦਰ ਰੀਹਲ, ਸ੍ਰੀਮਤੀ ਸੁਸ਼ਮਾ ਸ਼ਰਮਾ, ਨਿਰਮਲ ਸਿੰਘ, ਪ੍ਰੀਤਮ ਸਿੰਘ, ਸ੍ਰੀਮਤੀ ਰਜਨੀ ਖੋਸਲਾ, ਸ੍ਰੀਮਤੀ ਸ੍ਰੇਸ਼ਟਾ, ਰਜਿੰਦਰ ਕੁਮਾਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |