ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ)-ਚੜ੍ਹਦੀ ਕਲਾ ਸਪੋਰਟਸ ਕਲੱਬ ਲਸਾੜੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੱਤਵਾਂ ਕਿ੍ਕਟ ਟੂਰਨਾਮੈਂਟ ਕਰਵਾਇਆ, ਜਿਸ ਦੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੀ ਗਈ | ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਕਲੱਬ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਖੇਡ ਮੈਦਾਨਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਉਪਲਬਧ ਕਰਾਵੇ | ਖੇਡ ਟੂਰਨਾਮੈਂਟ 'ਚ 32 ਟੀਮਾਂ ਨੇ ਭਾਗ ਲਿਆ | ਕਿ੍ਕਟ ਦਾ ਫਾਈਨਲ ਮੁਕਾਬਲਾ ਝੱਜ ਤੇ ਥਲੂ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਝੱਜ ਦੀ ਟੀਮ ਨੇ ਥਲੂ ਨੂੰ ਹਰਾ ਕੇ ਪਹਿਲਾਂ ਇਨਾਮ 41000 ਰੁਪਏ ਦਾ ਪ੍ਰਾਪਤ ਕੀਤਾ ਜਦ ਕਿ ਜਿੰਦਬੜੀ ਦੀ ਟੀਮ ਨੇ ਤੀਜਾ ਤੇ ਸਸਕੌਰ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ | ਕਿ੍ਕਟ ਮੈਚ ਦੌਰਾਨ ਮੈਨ ਆਫ ਸੀਰੀਜ ਪਿੰਡ ਤੋਂ ਬਾਹਰ ਗੱਗੂ ਗਿੱਲ ਤੇ ਮੈਨ ਆਫ ਸੀਰੀਜ ਪਿੰਡ ਵਾਲਾ ਪਿ੍ੰਸ ਮਾਣਕੂ ਮਾਜਰਾ ਨੂੰ ਦਿੱਤੀ ਗਈ, ਜਦ ਕਿ ਬੈਸਟ ਬੈਟਸਮੈਨ ਗੋਪੀ ਮੰਡ ਤੇ ਬੈਸਟ ਬੋਲਰ ਅਭੀ ਥਲੂ ਨੂੰ ਚੁਣਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਸ਼ਵਨੀ ਸ਼ਰਮਾ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ | ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਕੁਲਵਿੰਦਰ ਢਿੱਲੋਂ, ਜੱਸੀ ਢਿੱਲੋਂ, ਜਗਨ ਸਿੰਘ, ਰਾਜ ਧੀਮਾਨ, ਚੰਨਣ ਸਿੰਘ, ਨਿਰੰਜਣ ਸਿੰਘ, ਸਨੀਤੀ ਮਾਨ, ਹਰਜਾਪ ਸਿੰਘ, ਕੁਲਵੀਰ ਢਿੱਲੋਂ, ਗੁਰਵਿੰਦਰ ਢਿੱਲੋਂ ਤੇ ਹੋਰਨਾਂ ਨੇ ਅਹਿਮ ਯੋਗਦਾਨ ਦਿੱਤਾ |