14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੇਵਾ ਮਿਸ਼ਨ ਦੇ ਸੇਵਾਦਾਰਾਂ ਵਲੋਂ ਜੰਗਲ 'ਚ ਜੀਵਾਂ ਲਈ ਪੀਣ ਵਾਲੇ ਪਾਣੀ ਦਾ ਕੀਤਾ ਜਾ ਰਿਹਾ ਪ੍ਰਬੰਧ <br/>

Ad Position 21
No active advertisement
ਅਜੀਤ ਡੈਸਕ 03-06-2025
ਨੂਰਪੁਰ ਬੇਦੀ, 2 ਜੂਨ (ਵਿੰਦਰਪਾਲ ਝਾਂਡੀਆਂ)-ਗਰਮੀ 'ਚ ਜੰਗਲੀ ਜਾਨਵਰਾਂ ਤੇ ਛੋਟੇ ਪੰਛੀਆਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਪਰ ਸਮਾਜ ਸੇਵੀ ਸੰਸਥਾ ਪੀ. ਜੀ. ਆਈ. ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸਮੂਹ ਸੇਵਾਦਾਰਾਂ ਵਲੋਂ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰਕੇ ਨਿਰੰਤਰ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ | ਜਿਸ ਤਹਿਤ ਗਰਮੀ ਦੇ ਵੱਧਦੇ ਪ੍ਰਕੋਪ ਕਾਰਨ ਪੀਣ ਵਾਲੇ ਪਾਣੀ ਲਈ ਤ੍ਰਾਹ ਤ੍ਰਾਹ ਕਰਦੇ ਬੇਜ਼ੁਬਾਨ ਜੀਵ-ਜੰਤੂਆਂ ਲਈ ਜੰਗਲ 'ਚ ਪਹੁੰਚ ਕੇ ਹਾਊਦੀਆਂ ਤੇ ਤਾਲਾਬਾਂ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ | ਇਸ ਅਹਿਮ ਕਾਰਜ 'ਚ ਉਕਤ ਮਿਸ਼ਨ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਥੇ ਦੱਸਦੀਏ ਕਿ ਜ਼ਿਲੇ੍ਹ ਦੀਆਂ ਘੋਰ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਜਾਨਵਰਾਂ ਦੇ ਪਾਣੀ ਪੀਣ ਲਈ ਹਾਊਦੀਆਂ ਅਤੇ ਤਲਾਬ ਬਣਵਾਏ ਗਏ ਹਨ | ਜਿਥੇ ਜੰਗਲੀ ਜੀਵ ਪਾਣੀ ਪੀਣ ਲਈ ਪਹੁੰਚਦੇ ਹਨ | ਅੱਤ ਦੀ ਗਰਮੀ ਦੇ ਚੱਲਦਿਆਂ ਜ਼ਿਆਦਾਤਰ ਤਲਾਬਾਂ 'ਚ ਪਾਣੀ ਸੁੱਕ ਚੁੱਕਾ ਹੈ, ਜਿਸ ਕਰਕੇ ਉਕਤ ਸੇਵਾ ਮਿਸ਼ਨ' ਨੂਰਪੁਰਬੇਦੀ ਦੇ ਮੁੱਖ ਸੇਵਾਦਾਰ ਮਾ. ਚੰਨਣ ਦੇ ਸਹਿਯੋਗ ਸਦਕਾ ਸ਼ੁਰੂ ਕੀਤੇ ਗਏ ਉਕਤ ਕਾਰਜ ਤਹਿਤ ਸਮੂਹ ਸੇਵਾਦਾਰਾਂ ਨੇ ਨੂਰਪੁਰ ਬੇਦੀ-ਬਲਾਚੌਰ ਮਾਰਗ 'ਤੇ ਸਥਿਤ ਭੱਦੀ ਦੇ ਜੰਗਲ 'ਚ ਪਹੁੰਚ ਕੇ ਗਰਮੀ ਕਾਰਨ ਖਾਲੀ ਹੋ ਚੁੱਕੇ ਤਲਾਬਾਂ ਤੇ ਹਾਊਦੀਆਂ 'ਚ ਜੰਗਲੀ ਜੀਵਾਂ ਲਈ ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੈ | ਇਸ ਮੌਕੇ ਚੰਨਣ ਸਿੰਘ ਸੈਣੀਮਾਜਰਾ, ਮਾ. ਗੁਰਦਿਆਲ ਸਿੰਘ ਸਮੀਰੋਵਾਲ, ਗਿਆਨ ਚੰਦ, ਵਰਿੰਦਰ ਸਿੰਘ ਭੱਗਲ, ਗੁਰਪ੍ਰੀਤ ਸਿੰਘ, ਗੌਰਵ, ਪ੍ਰਦੀਪ ਕੁਮਾਰ, ਸ਼ੰਟੀ ਤਖਤਗੜ੍ਹ, ਰਾਣਾ ਸਿੰਘਪੁਰ, ਉਂਕਾਰ, ਲਵੀ, ਮਨੀ ਸਾਊਪੁਰ, ਪ੍ਰੀਤ ਜੱਟਪੁਰ ਆਦਿ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਾਰੀ ਵਾਸੀਆਂ ਵਲੋਂ ਏਮਜ਼ ਤੇ ਪੀ. ਜੀ. ਆਈ. ਬੱਸ ਸੇਵਾ ਲਈ ਰਾਸ਼ੀ ਭੇਟ <br/> ਅਗਲੀ ਖ਼ਬਰ ਭੁਪਿੰਦਰ ਕੌਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ <br/>
Ad Position 24