ਸ੍ਰੀ ਅਨੰਦਪੁਰ ਸਾਹਿਬ, 3 ਜੂਨ (ਜੇ. ਐਸ. ਨਿੱਕੂਵਾਲ)-ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ ਮਰਹੂਮ ਚੇਅਰਮੈਨ ਜਤਿੰਦਰ ਚੌਧਰੀ ਤੇ ਇੰਜੀਨੀਅਰ ਸੁਰਿੰਦਰ ਚੌਧਰੀ ਦੀ ਮਾਤਾ ਪੁਸ਼ਪਾ ਦੇਵੀ (90) ਪਤਨੀ ਸਵ. ਮਦਨ ਲਾਲ ਵਾਸੀ ਗੰਗੂਵਾਲ ਮੋੜ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਇਸ ਮੌਕੇ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਪੋਤਰੇ ਰਿਸ਼ਵ ਚੌਧਰੀ ਤੇ ਕਰਨ ਚੌਧਰੀ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ, ਜਿਨ੍ਹਾਂ 'ਚ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਕਮਲ ਦੇਵ ਜੋਸ਼ੀ, ਅਜੇ ਉੱਪਲ, ਪ੍ਰਮੋਦ ਜੋਸ਼ੀ, ਬਲਵੀਰ ਧਰਮਾਣੀ, ਰਜੀਵ ਕਪਿਲਾ, ਸੁਰਜੀਤ ਸਿੰਘ ਮਹਿਰੋਲੀ, ਡਾ. ਅੱਛਰ ਸ਼ਰਮਾ, ਐਡ. ਅਰਵਿੰਦ ਮਿੱਤਲ, ਪ੍ਰੇਮ ਸਿੰਘ ਬਾਸੋਵਾਲ, ਤਰਲੋਚਨ ਸਿੰਘ ਚੱਠਾ, ਜੈਮਲ ਸਿੰਘ ਭੜੀ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਸੇਵਾ ਮੁਕਤ ਪਿ੍ੰਸੀਪਲ ਨਿਰੰਜਨ ਸਿੰਘ ਰਾਣਾ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਜਸਵਿੰਦਰ ਸਿੰਘ ਢਿੱਲੋਂ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਭਾਗ ਸਿੰਘ ਭੈਣੀ, ਇੰਦਰਜੀਤ ਕੌਸ਼ਲ, ਸੁਰਿੰਦਰ ਸਿੰਘ ਮਟੌਰ, ਬਲਵੀਰ ਸਿੰਘ ਭੀਰੀ, ਪਿੰਕੀ ਸੋਨੀ, ਕਿਰਪਾਲ ਸਿੰਘ ਭੱਟੋਂ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |