ਨੂਰਪੁਰ ਬੇਦੀ, 3 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ. ਜੀ. ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸਮੂਹ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ. ਜੀ. ਆਈ. ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ 99ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ ਗ੍ਰਾਮ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਭੱਗਲ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਅਸਲ ਧਰਮ ਹੈ ਤਾਂ ਜੋ ਉਸ ਦਾ ਅਪਣਾ ਤੇ ਦੂਜਿਆਂ ਦਾ ਭਲਾ ਹੋ ਸਕੇ | ਇਸ ਮੌਕੇ ਉਨ੍ਹਾਂ ਸੇਵਾ ਮਿਸ਼ਨ ਨੂੰ ਲੰਗਰ ਸੇਵਾ ਲਈ ਆਪਣੀ ਤਰਫ਼ੋਂ ਉਚਿਤ ਨਕਦ ਆਰਥਿਕ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ | ਸੰਸਥਾ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਤੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਉਕਤ ਸੇਵਾ ਇਕ ਮਿਸਾਲ ਹੈ, ਜਿਸ ਦਾ ਮਾਰਗ ਦਰਸ਼ਨ ਅਪਣਾ ਕੇ ਹੋਰ ਸੰਸਥਾਵਾਂ ਵੀ ਯੋਗਦਾਨ ਪਾਉਣ ਲਈ ਅੱਗੇ ਆਉਣ | ਇਸ ਮੌਕੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ, ਮਾ. ਗੁਰਦਿਆਲ ਸਿੰਘ, ਗੁਰਪ੍ਰੀਤ ਹੈੱਪੀ, ਸੁਰਿੰਦਰਪਾਲ, ਰਾਜੀਵ ਮਾਲੀਆ, ਪ੍ਰਦੀਪ, ਸਤਨਾਮ ਫੌਜੀ, ਜਸਵੀਰ ਸਿੰਘ, ਈਸ਼ਵਰ, ਗਿਆਨ, ਕਰਮਜੀਤ ਕਰਤਾਰਪੁਰ, ਜੈਵੀਰ ਸਿੰਘ, ਪਾਖਰ ਸਿੰਘ, ਮਾ. ਹਰਪਾਲ ਸਿੰਘ, ਕੇਸਰ, ਬਾਦਲ ਸੈਣੀਮਾਜਰਾ, ਮਹਿੰਦਰ, ਰੂਬੀ ਭੁੱਲਰ, ਭੋਲਾ, ਦੀਪੂ, ਗਗਨ, ਬਾਬਾ ਹਰਸ਼ਦੀਪ ਸਿੰਘ, ਗੁਰਚੈਨ ਸਿੰਘ ਤੇ ਗਿਰਧਾਰੀ ਆਦਿ ਸੇਵਾਦਾਰ ਹਾਜ਼ਰ ਸਨ |