ਰੂਪਨਗਰ, 3 ਜੂਨ (ਯਸ਼ਵੰਤ ਬੱਸੀ)-ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਸੰਗਤਾਂ ਦੇ ਸਹਿਯੋਗ ਨਾਲ ਕਣਕ ਇਕੱਠੀ ਕਰਕੇ ਗੱਡੀ ਰਵਾਨਾ ਕੀਤੀ ਗਈ | ਇਹ ਗੱਡੀ ਕਰਤਾਰ ਬਿਰਧ ਆਸ਼ਰਮ ਪਿੰਡ ਦੁਲਚੀ ਮਾਜਰਾ ਤੋਂ ਅਰਦਾਸ ਕਰਕੇ ਰਵਾਨਾ ਕੀਤੀ ਗਈ | ਕਣਕ ਇਕੱਠੀ ਕਰਨ 'ਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਗੁਰਦਾਸਪੁਰ, ਪਿੰਡ ਡਡਿਆਲਾ (ਹਰਿਆਣਾ), ਮੁਹਾਲੀ, ਪਿੰਡ ਅਕਲੀਆਂ ਕਲਾਂ (ਬਠਿੰਡਾ) ਤੇ ਜ਼ਿਲ੍ਹਾ ਰੂਪਨਗਰ ਦੀਆਂ ਸੰਗਤਾਂ ਵਲੋਂ ਸਹਿਯੋਗ ਕੀਤਾ ਗਿਆ | ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਦੇ ਆਸ਼ੀਰਵਾਦ ਨਾਲ ਸੰਤ ਬਾਬਾ ਬਲਬੀਰ ਸਿੰਘ ਜੀ ਧਿਆਨੂੰ ਮਾਜਰੇ, ਅਜੀਤ ਸਿੰਘ ਲੌਂਗੀਆਂ ਸੇਵਾ-ਮੁਕਤ ਤਹਿਸੀਲਦਾਰ ਅਤੇ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ (ਕਰਤਾਰ ਬਿਰਧ ਆਸ਼ਰਮ ਦੁਲਚੀ ਮਾਜਰਾ) ਵਲੋਂ ਸੇਵਾ ਨਿਭਾਈ ਗਈ |