20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਲਿਆਣ ਵਿਖੇ 44ਵੀਂ ਬਾਲ ਭੰਗੜਾ ਟ੍ਰੇਨਿੰਗ ਸਮਾਪਤੀ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਬੇਲਾ, 3 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਭਲਿਆਣ ਵਿਖੇ 44ਵੀਂ ਬਾਲ ਭੰਗੜਾ ਟ੍ਰੇਨਿੰਗ ਸਮਾਪਤੀ ਸਮਾਰੋਹ ਕਰਵਾਇਆ, ਜਿਸ ਸੰਬੰਧੀ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਭੰਗੜਾ ਟ੍ਰੇਨਿੰਗ ਕੈਂਪ ਸ੍ਰੀ ਚਮਕੌਰ ਸਾਹਿਬ ਵਲੋਂ ਗ੍ਰਾਮ ਪੰਚਾਇਤ ਪਿੰਡ ਵਾਸੀ ਤੇ ਮਾਪਿਆਂ ਦੇ ਸਹਿਯੋਗ ਨਾਲ ਪੰਜਾਬ ਕਲਾ ਮੰਚ ਰਜਿਸਟਰਡ ਸ੍ਰੀ ਚਮਕੌਰ ਸਾਹਿਬ ਵਲੋਂ 44ਵੀਂ ਬਾਲ ਭੰਗੜਾ ਵਰਕਸ਼ਾਪ ਸ਼ੁਰੂ ਕੀਤੀ ਸੀ, ਜਿਸ ਦੀ ਕਿ ਅੱਜ ਸਮਾਪਤੀ ਹੋਈ | ਵਰਕਸ਼ਾਪ ਭੰਗੜਾ ਕੋਚ ਕੁਲਜਿੰਦਰਜੀਤ ਸਿੰਘ ਬੰਬਰ ਪ੍ਰਧਾਨ ਪੰਜਾਬ ਕਲਾ ਮੰਚ ਦੇ ਨਿਰਦੇਸ਼ਨਾ ਹੇਠ ਲਗਾਈ ਗਈ, ਜਿਸ 'ਚ ਵਿਦਿਆਰਥੀਆਂ ਨੇ ਢੋਲ ਦੀ ਤਾਲ 'ਤੇ ਭੰਗੜਾ ਸਿਖਲਾਈ ਲਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਪੰਚ ਸਤਬੀਰ ਸਿੰਘ ਪੰਚਾਇਤ ਮੈਂਬਰਾਂ ਸਮੇਤ ਸ਼ਾਮਿਲ ਹੋਏ, ਜਿਨ੍ਹਾਂ ਨੇ ਆਪਣੇ ਭਾਸ਼ਨ 'ਚ ਭੰਗੜੇ ਦੀ ਸਿਖਲਾਈ ਲੈ ਰਹੇ ਬੱਚਿਆਂ ਨੂੰ ਪਿਆਰ ਕੀਤਾ ਅਤੇ ਵਧਾਈ ਦਿੱਤੀ ਭੰਗੜਾ ਕੋਚ ਬੰਬਰ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਵਿਦਿਆਰਥੀਆਂ ਨੂੰ ਤਿਆਰ ਕਰਕੇ ਢੋਲ ਦੀ ਤਾਲ 'ਤੇ ਭੰਗੜਾ ਪਵਾਇਆ ਤੇ ਸਾਰੇ ਬੱਚਿਆਂ ਨੂੰ ਪਿੰਡ ਦੇ ਸਰਪੰਚ ਸਤਬੀਰ ਸਿੰਘ ਸੱਤੀ ਤੇ ਉਨ੍ਹਾਂ ਦੀ ਪਤਨੀ ਵਲੋਂ ਸਰਟੀਫਿਕੇਟ ਤੇ ਤਗਮਿਆਂ ਨਾਲ ਸਨਮਾਨਿਤ ਕੀਤਾ | ਸ਼ੁਰੂ ਕੀਤੇ ਇਸ ਭੰਗੜਾ ਟ੍ਰੇਨਿੰਗ ਕੈਂਪ ਬਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੱਸਿਆ ਕਿ 20 ਅਕਤੂਬਰ 1996 ਤੋਂ ਇਹ ਬਾਲ ਭੰਗੜਾ ਵਰਕਸ਼ਾਪ ਸਵਰਗਵਾਸੀ ਮਾਸਟਰ ਜਗਦੀਸ਼ ਸਿੰਘ ਪਾਬਲਾ ਦੇ ਉਪਰਾਲੇ ਸਦਕਾ ਸ਼ੁਰੂ ਕੀਤੀ ਗਈ ਸੀ, ਜਿਸ 'ਚ ਹੁਣ ਤੱਕ 816 ਲੜਕੇ ਲੜਕੀਆਂ ਟ੍ਰੇਨਿੰਗ ਲੈ ਚੁੱਕੇ ਹਨ | ਇਸ ਮੌਕੇ ਗ੍ਰਾਮ ਪੰਚਾਇਤ ਵਲੋਂ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਰਾਊਾਡ ਕਲਾਸ ਫਾਊਾਡੇਸ਼ਨ ਵਲੋਂ ਫ੍ਰੀ ਯੋਗ ਕੈਂਪ ਸੁਰਿੰਦਰ ਕੌਰ ਦੀ ਅਗਵਾਈ 'ਚ ਲਗਾਇਆ, ਜਿਸ ਵਿਚ ਸਮੂਹ ਔਰਤਾਂ ਦਾ ਭੰਗੜਾ ਟਰੇਨਿੰਗ ਸੈਂਟਰ ਵਲੋਂ ਮਹਿਲਾਂ ਨਾਲ ਸਨਮਾਨ ਕੀਤਾ | ਇਸ ਮੌਕੇ ਸਰਪੰਚ ਸਤਬੀਰ ਸਿੰਘ ਸੱਤੀ, ਕਿਰਨਜੀਤ ਜੋਤ ਕੌਰ ਪਤਨੀ ਸਰਪੰਚ, ਸਤਨਾਮ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਕਮਲਪ੍ਰੀਤ ਕੌਰ ਪੰਚ, ਸੁਰਿੰਦਰ ਕੌਰ ਪੰਚ, ਹਰਜੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਗਗਨਜੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਹਰਸ਼ਦੀਪ ਕੌਰ, ਕੁਲਦੀਪ ਕੌਰ, ਸੁੱਚਾ ਸਿੰਘ, ਅਮਰਿੰਦਰ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਟਰ ਮਕੈਨਿਕ ਦੇ ਪੁੱਤਰ ਨੇ ਵੱਕਾਰੀ ਸੰਸਥਾ ਆਈ. ਆਈ. ਟੀ. 'ਚ ਪੱਕਾ ਕੀਤਾ ਦਾਖ਼ਲਾ <br/> ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਕਣਕ ਦੀ ਗੱਡੀ ਰਵਾਨਾ <br/>
Ad Position 24