ਰੂਪਨਗਰ, 3 ਜੂਨ (ਯਸ਼ਵੰਤ ਬੱਸੀ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀ ਮੁਹੰਮਦ ਅਹਿਸਾਨ ਪੁੱਤਰ ਸ਼ਾਕਿਰ ਨੇ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ 'ਚ ਆਲ ਇੰਡੀਆ ਵਿਚ 5886 ਰੈਂਕ ਪ੍ਰਾਪਤ ਕਰਕੇ ਜਿਥੇ ਆਪਣੇ ਮਾਪਿਆਂ ਦਾ ਮਾਣ ਵਧਾਇਆ, ਉਥੇ ਸਕੂਲ ਦਾ ਨਾਂਅ ਵੀ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਮੁਹੰਮਦ ਅਹਿਸਾਨ ਇਸ ਸਕੂਲ ਦਾ ਨਰਸਰੀ ਤੋਂ ਵਿਦਿਆਰਥੀ ਰਿਹਾ ਹੈ ਅਤੇ ਇਸ ਦੇ ਪਿਤਾ ਇਕ ਸਕੂਟਰ ਮਕੈਨਿਕ ਹੈ | ਇਹ ਵਿਦਿਆਰਥੀ ਨੇ ਸਕੂਲ ਪੱਧਰ ਦੇ ਹੋਣ ਵਾਲੀਆ ਸਾਰੀਆਂ ਗਤੀਵਿਧੀਆਂ, ਐਨ. ਸੀ. ਸੀ., ਐਨ. ਐਸ. ਐਸ. 'ਚ ਭਾਗ ਲੈਂਦਾ ਰਿਹਾ ਹੈ | ਮੁਹੰਮਦ ਅਹਿਸਾਨ ਦੇ ਪਿਤਾ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਇਹ ਪ੍ਰੀਖਿਆ ਬਿਨਾ ਕਿਸੇ ਬਾਹਰੀ ਕੋਚਿੰਗ ਤੋਂ ਸਿਰਫ ਸਕੂਲ ਅਧਿਆਪਕਾਂ ਦੇ ਸਹਿਯੋਗ ਤੇ ਮਿਹਨਤ ਸਦਕਾ ਪਾਸ ਕੀਤੀ ਹੈ | ਇਸ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਵਿਦਿਆਰਥੀ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਬਰਿੰਦਰ ਸਿੰਘ, ਰਾਜੇਸ਼ ਸਰਮਾ, ਡੀ. ਪੀ. ਈ. ਰਵੀਇੰਦਰ ਸਿੰਘ, ਮੈਡਮ ਰੀਤੂ ਸ਼ਰਮਾ, ਮੈਡਮ ਮਨਪ੍ਰੀਤ ਕੌਰ ਤੇ ਮੈਡਮ ਰੀਤਿਕਾ ਨੇਗੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |