ਸ੍ਰੀ ਚਮਕੌਰ ਸਾਹਿਬ, 3 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਕਲਾਥ ਮਰਚੈਂਟ ਐਸੋਸੀਏਸ਼ਨ ਦੀ ਮੀਟਿੰਗ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਇਸ ਵਾਰ 12 ਤੋਂ 15 ਜੂਨ ਤੱਕ ਸ਼ਹਿਰ ਦੀਆਂ ਸਮੂਹ ਕੱਪੜੇ ਦੀਆਂ ਦੁਕਾਨਾਂ ਬੰਦ ਰੱਖਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ | ਮੀਟਿੰਗ 'ਚ ਪ੍ਰੇਮ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਭਜਨ ਸਿੰਘ, ਸੁਰਜੀਤ ਸਿੰਘ, ਪਵਨ ਗਾਬਾ, ਸ਼ੇਰੇ ਪੰਜਾਬ ਕਲਾਥ, ਪ੍ਰਕਾਸ਼ ਕਲਾਥ ਹਾਊਸ, ਰਾਜਾ ਕਲਾਥ ਹਾਊਸ ਆਦਿ ਦੁਕਾਨਦਾਰ ਸਨ |