ਸ੍ਰੀ ਅਨੰਦਪੁਰ ਸਾਹਿਬ, 3 ਜੂਨ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਮੁਹੱਲਾ ਬੜੀ ਸਰਕਾਰ ਵਿਖੇ ਘਰ ਦੇ ਬਾਹਰ ਤੋਂ ਇਕ 2008 ਮਾਡਲ ਮਹਿੰਦਰਾ ਸਕਾਰਪਿਓ ਕਾਰ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਜਸਵਿੰਦਰ ਸਿੰਘ ਪੁੱਤਰ ਸੁਦਰਸ਼ਨ ਸਿੰਘ ਵਾਸੀ ਮੁਹੱਲਾ ਬੜੀ ਸਰਕਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਕਸੀ ਦਾ ਕੰਮ ਕਰਦਾ ਹੈ ਤੇ 30 ਮਈ ਨੂੰ ਆਪਣੇ ਘਰ ਦੇ ਬਾਹਰ ਸਕਾਰਪਿਓ ਗੱਡੀ ਨੰਬਰ ਸੀ. ਐਚ. 04-ਬੀ 7004 ਨੂੰ ਖੜ੍ਹੀ ਕਰਕੇ ਸੌਣ ਚਲਾ ਗਿਆ | ਸਵੇਰੇ ਆ ਕੇ ਦੇਖਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ | ਉਨ੍ਹਾ ਦੱਸਿਆ ਕਿ ਚੋਰੀ ਹੋਣ ਦੀ ਜਾਣਕਾਰੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਦਰਜ ਹੋ ਚੁੱਕੀ ਹੈ ਤੇ ਇਸ ਕਾਰ ਨੂੰ ਰੂਪਨਗਰ ਵੱਲ ਨੂੰ ਜਾਂਦੇ ਹੋਏ ਦੇਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਕਾਰ ਦੀ ਲਗਾਤਾਰ ਭਾਲ ਕਰ ਰਹੇ ਹਨ | ਪਰ ਗੱਡੀ ਅਜੇ ਤੱਕ ਬਰਾਮਦ ਨਹੀਂ ਹੋਈ |