20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨਸ਼ੀਲੇ ਪਦਾਰਥਾਂ ਸਮੇਤ ਦੋ ਅÏਰਤਾਂ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 04-06-2025
ਨੂਰਪੁਰ ਬੇਦੀ, 3 ਜੂਨ (ਰਾਜੇਸ਼ ਚੌਧਰੀ)-ਸਥਾਨਕ ਪੁਲਿਸ ਨੇ ਦੋ ਅÏਰਤਾਂ ਨੂੰ 22 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਸੀਨੀਅਰ ਕਾਂਸਟੇਬਲ ਸੁਰਿੰਦਰ ਪਾਲ ਸਿੰਘ, ਲੇਡੀ ਕਾਂਸਟੇਬਲ ਰੀਤੂ ਦੇਵੀ, ਲੇਡੀ ਕਾਂਸਟੇਬਲ ਸਰਬਜੀਤ ਕੌਰ, ਪੀ. ਐਚ. ਜੀ. ਲਛਮਣ ਦਾਸ ਡਰਾਈਵਰ ਕਾਂਸਟੇਬਲ ਸੁਖਵਿੰਦਰ ਸਿੰਘ ਜਦੋਂ ਸੰਦੋਆ ਤੋਂ ਕੌਲਾਪੁਰ ਨੂੰ ਜਾਂਦੀ ਲਿੰਕ ਸੜਕ 'ਤੇ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਗਸ਼ਤ ਕਰ ਰਹੇ ਸਨ ਤਾਂ ਰਾਤ ਦੇ 9.15 ਵਜੇ ਦੋ ਅÏਰਤਾਂ ਕੋਲਾਪੁਰ ਸਾਈਡ ਤੋਂ ਆਉਂਦੀਆਂ ਦਿਖਾਈ ਦਿੱਤੀਆਂ ਜੋ ਪੁਲਿਸ ਦੀ ਗੱਡੀ ਨੂੰ ਆਪਣੇ ਵਲ ਆਉਂਦੀ ਦੇਖ ਕੇ ਘਬਰਾ ਗਈਆਂ ਜਿਨ੍ਹਾਂ ਨੇ ਇਕ ਮੋਮੀ ਲਿਫ਼ਾਫ਼ਾ ਸੜਕ ਦੇ ਨਾਲ ਸੁੱਟ ਦਿੱਤਾ | ਜਦੋਂ ਏ. ਐਸ. ਆਈ. ਵਲੋਂ ਸ਼ੱਕ ਪੈਣ 'ਤੇ ਗੱਡੀ ਰੁਕਵਾ ਕੇ ਲੇਡੀ ਕਾਂਸਟੇਬਲ ਰੀਤੂ ਦੇਵੀ ਤੇ ਕਾਂਸਟੇਬਲ ਸਰਬਜੀਤ ਕੌਰ ਨੇ ਉਨ੍ਹਾਂ ਨੂੰ ਕਾਬੂ ਕਰਕੇ ਸੁੱਟੇ ਹੋਏ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ 'ਚੋਂ 22 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਗਿ੍ਫ਼ਤਾਰ ਕੀਤੀਆਂ ਗਈਆਂ ਅÏਰਤਾਂ ਦੀ ਪਛਾਣ ਮਨਜੀਤ ਕੌਰ ਪਤਨੀ ਬਲਵੀਰ ਸਿੰਘ ਤੇ ਦੂਜੀ ਅÏਰਤ ਦਾ ਨਾਂਅ ਸੁਖਵਿੰਦਰ ਕੌਰ ਪਤਨੀ ਹਰਮਨਦੀਪ ਸਿੰਘ ਪੁੱਤਰੀ ਬਲਵੀਰ ਸਿੰਘ ਵਾਸੀਆਨ ਪਿੰਡ ਕੌਲਾਪੁਰ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ | ਉਕਤ ਅÏਰਤਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅੰਤਿਮ ਅਰਦਾਸ ਦੌਰਾਨ ਗੁਰਦੁਆਰਾ ਟਿੱਬੀ ਸਾਹਿਬ 'ਚ ਏ. ਸੀ. ਦਾ ਕੰਪਰੈਸ਼ਰ ਫਟਿਆ ਅਗਲੀ ਖ਼ਬਰ ਮੁਹੱਲਾ ਬੜੀ ਸਰਕਾਰ ਤੋਂ ਸਕਾਰਪਿਓ ਚੋਰੀ
Ad Position 24