20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਕਿਯੂ ਰਾਜੇਵਾਲ ਵਲੋਂ ਕਿਸਾਨ ਯੂਨੀਅਨਾਂ ਦੀ ਕਾਰਗੁਜ਼ਾਰੀ 'ਤੇ ਮੁੱਖ ਮੰਤਰੀ ਦੁਆਰਾ ਉਠਾਏ ਸਵਾਲਾਂ ਦਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 04-06-2025
ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ)-ਅਨਾਜ ਮੰਡੀ ਮੋਰਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਭਰਵੀਂ ਇਕੱਤਰਤਾ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਹੋਈ | ਜਿਸ 'ਚ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੀ ਚੁਨੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜੋ ਸਵਾਲ ਖੜ੍ਹੇ ਕੀਤੇ ਸਨ, ਉਸ ਦੀ ਬੀ. ਕੇ. ਯੂ. ਰਾਜੇਵਾਲ ਵਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ | ਮੀਟਿੰਗ 'ਚ ਬੋਲਦਿਆਂ ਚਲਾਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਜੋ ਕਿਸਾਨ ਜਥੇਬੰਦੀਆਂ 'ਤੇ ਸਵਾਲ ਉਠਾਏ ਹਨ, ਉਨ੍ਹਾਂ ਨੂੰ ਸਾਬਤ ਕਰਨ ਲਈ ਉਹ ਸਮਾਂ, ਮਿਤੀ ਤੇ ਥਾਂ ਨਿਸ਼ਚਿਤ ਕਰਨ ਅਤੇ ਇਸ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਹੋਏ ਤਾਂ ਜੋ ਕਿਸਾਨ ਯੂਨੀਅਨਾਂ 'ਤੇ ਲਗਾਏ ਦੋਸ਼ਾਂ ਦਾ ਲੋਕਾਂ ਨੂੰ ਪਤਾ ਲੱਗ ਸਕੇ | ਸ੍ਰੀ ਚਲਾਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਬਠਿੰਡਾ ਰੈਲੀ 'ਚ ਸ਼ਰੇਆਮ ਕਿਸਾਨ ਯੂਨੀਅਨਾਂ ਦੇ ਆਗੂਆਂ 'ਤੇ ਦੋਸ਼ ਲਗਾਏ ਸਨ ਕਿ ਇਨ੍ਹਾਂ ਲੋਕਾਂ ਦੇ ਵੱਡੇ-ਵੱਡੇ ਕਾਰੋਬਾਰ ਹਨ | ਕਈਆਂ ਦੇ ਹੋਟਲਾਂ, ਹਸਪਤਾਲਾਂ ਤੇ ਪ੍ਰਾਈਵੇਟ ਸਕੂਲਾਂ 'ਚ ਹਿੱਸੇ ਹਨ | ਬੇਨਾਮੀਆਂ ਜਾਇਦਾਦਾਂ ਹਨ | ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਅਧੀਨ ਸਾਰੀ ਸਰਕਾਰ ਤੇ ਪ੍ਰਸ਼ਾਸਨ ਹੈ, ਜਿਸ ਕਿਸੇ ਕਿਸਾਨ ਲੀਡਰ ਜਾਂ ਕਿਸਾਨ ਕੋਲ ਅਜਿਹਾ ਕੁੱਝ ਹੈ ਤਾਂ ਉਨ੍ਹਾਂ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਨਾ ਕਿ ਵੈਸੇ ਕਿਸੇ 'ਤੇ ਝੂਠੀ ਅਤੇ ਬੇਮਾਇਨੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਹਾਦਰ ਸਿੰਘ ਢੰਗਰਾਲੀ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਪਰਮਜੀਤ ਸਿੰਘ ਅਮਰਾਲੀ, ਰਵੀ ਅਮਰਾਲੀ, ਅਮਰ ਸਿੰਘ ਕਲਾਰਾਂ, ਰਣਜੀਤ ਸਿੰਘ ਕਲਾਰਾਂ, ਮਾ. ਕਮਲ ਸਿੰਘ ਗੋਪਾਲਪੁਰ, ਦਵਿੰਦਰ ਸਿੰਘ ਦਤਾਰਪੁਰ, ਗੁਰਚਰਨ ਸਿੰਘ ਪੱਪੂ, ਗੁਰਮੀਤ ਸਿੰਘ ਦਤਾਰਪੁਰ, ਗਿਆਨ ਸਿੰਘ ਅਮਰਾਲੀ, ਦਰਸ਼ਨ ਸਿੰਘ ਮੜੌਲੀ ਖੁਰਦ, ਅਵਤਾਰ ਸਿੰਘ ਸਰਹਾਣਾ, ਰਣਜੋਤ ਸਿੰਘ ਖੈਰਪੁਰ, ਅਮਰਿੰਦਰ ਸਿੰਘ ਖੈਰਪੁਰ, ਮਲਕੀਤ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਲੁਠੇੜੀ, ਗੁਰਦੀਪ ਸਿੰਘ ਮੋਰਿੰਡਾ, ਜਤਿੰਦਰ ਸਿੰਘ ਅਮਰਾਲੀ, ਗੁਰਪ੍ਰੀਤ ਸਿੰਘ ਪਥਰੇੜੀ, ਖੁਸ਼ਕਮਲ ਸਿੰਘ, ਅਮਨਪ੍ਰੀਤ ਸਿੰਘ ਪਥਰੇੜੀ ਜੱਟਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੂਨ 84 ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ-ਬੁਲਾਰੇ ਅਗਲੀ ਖ਼ਬਰ ਮੋਰਿੰਡਾ ਦਾ ਬੱਸ ਅੱਡਾ ਬਣਿਆ ਨਰਕ ਦਾ ਅੱਡਾ <br/>
Ad Position 24