06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਅਨੰਦਪੁਰ ਸਾਹਿਬ ਤੋਂ ਬੁਰਜ ਰਸਤੇ ਨੂਰਪੁਰ ਬੇਦੀ ਜਾਣ ਵਾਲਾ ਆਰਜ਼ੀ ਰਾਹ ਹੋਇਆ ਬੰਦ <br/>

Ad Position 21
No active advertisement
ਅਜੀਤ ਡੈਸਕ 01-09-2025
ਸ੍ਰੀ ਅਨੰਦਪੁਰ ਸਾਹਿਬ 31 ਅਗਸਤ (ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਤੋਂ ਬੁਰਜ ਅਤੇ ਅਮਰਪੁਰ ਬੇਲਾ ਰਾਹੀਂ ਨੂਰਪੁਰ ਬੇਦੀ ਨੂੰ ਜਾਣ ਵਾਲਾ ਰਾਹ ਪੈ ਰਹੀ ਭਾਰੀ ਬਰਸਾਤ ਕਾਰਨ ਆਰਜੀ ਤੌਰ ਤੇ ਬੰਦ ਹੋ ਗਿਆ ਹੈ | ਦੱਸਣਯੋਗ ਹੈ ਕਿ ਬੁਰਜ ਵਿਖੇ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸਤਲੁਜ ਦਰਿਆ ਤੇ ਪਾਏ ਗਏ ਪੁਲ ਅਤੇ ਸੂਬਾ ਸਰਕਾਰ ਵਲੋਂ ਮਟੌਰ ਤੋਂ ਕੱਢੇ ਗਏ ਨਵੇਂ ਰਸਤੇ ਤੋਂ ਬਾਅਦ ਇਸ ਰਾਹ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ | ਕਿਉਂਕਿ ਇਹ ਰਸਤਾ ਸ੍ਰੀ ਅਨੰਦਪੁਰ ਸਾਹਿਬ ਨੂੰ ਨੂਰਪੁਰ ਬੇਦੀ ਨਾਲ ਸਿੱਧਾ ਜੋੜਦਾ ਹੈ ਅਤੇ ਦਸ ਕਿੱਲੋਮੀਟਰ ਦਾ ਰਸਤਾ ਵੀ ਘੱਟ ਜਾਂਦਾ ਹੈ | ਭਾਏ ਕਿ ਇਹ ਰਸਤਾ ਸਾਰਾ ਸਾਲ ਚੱਲਦਾ ਰਹਿੰਦਾ ਹੈ, ਪਰੰਤੂ ਬਰਸਾਤਾਂ ਦੇ ਦਿਨਾਂ ਵਿਚ ਸਤਲੁਜ ਵਿਚ ਸਵਾ ਦਾ ਪਾਣੀ ਰਲ ਜਾਣ ਕਾਰਨ ਇਹ ਪਾਣੀ ਦਰਿਆਂ ਤੋਂ ਬਾਹਰ ਖੇਤਾਂ ਵਿਚ ਘੁੰਮਣ ਲੱਗਦਾ ਹੈ | ਅਤੇ ਫਿਰ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰਪੁਰ ਬੇਲਾ ਕੋਲ ਬੀਤੇ ਸਾਲ ਪਾਣੀ ਦੇ ਤੇਜ਼ ਬਹਾਓ ਵਿਚ ਰੁੜ੍ਹ ਗਿਆ ਸੀ | ਜਿਸ ਦਾ ਸਖ਼ਤ ਮਿਹਨਤ ਤੋਂ ਬਾਅਦ ਬਚਾਅ ਕਰ ਲਿਆ ਗਿਆ ਸੀ | ਆਮ ਲੋਕਾਂ ਨੂੰ ਅਪੀਲ ਹੈ ਕਿ ਬਰਸਾਤਾਂ ਦੇ ਦਿਨਾਂ ਵਿਚ ਇਸ ਰਸਤੇ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਿਕਾਸੀ ਬੰਦ ਹੋਣ ਕਰਕੇ ਕਰੀਬ 20 ਏਕੜ ਜ਼ਮੀਨ 'ਚ ਫ਼ਸਲ ਪ੍ਰਭਾਵਿਤ, ਨਿਕਾਸੀ ਰੋਕਣ ਲਈ ਪਿੰਡ ਦੇ ਦੋ ਵਸਨੀਕਾਂ 'ਤੇ ਪੀੜਤਾ... ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਕੀਤਾ ਦੌਰਾ <br/>
Ad Position 24
No active advertisement