06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਿਕਾਸੀ ਬੰਦ ਹੋਣ ਕਰਕੇ ਕਰੀਬ 20 ਏਕੜ ਜ਼ਮੀਨ 'ਚ ਫ਼ਸਲ ਪ੍ਰਭਾਵਿਤ, ਨਿਕਾਸੀ ਰੋਕਣ ਲਈ ਪਿੰਡ ਦੇ ਦੋ ਵਸਨੀਕਾਂ 'ਤੇ ਪੀੜਤਾਂ ਨੇ ਲਾਏ ਦੋਸ਼ <br/>

Ad Position 21
No active advertisement
ਨਿਕਾਸੀ ਦੇ ਪ੍ਰਬੰਧ ਅਸਫਲ ਹੋਣ ਕਰਕੇ ਤੇਜ ਵਹਾਅ ਦੀ ਲਪੇਟ 'ਚ ਆਈ ਫ਼ਸਲ ਅਤੇ ਦਰੱਖਤਾਂ ਦੀ ਝਲਕ | (ਸੱਜੇ) ਆਪਣੇ ਨੁਕਸਾਨ ਪ੍ਰਤੀ ਜਾਣਕਾਰੀ ਦੇਣ ਮੌਕੇ ਪੀੜਤ ਅਤੇ ਮੁਹਤਬਰ | ਤਸਵੀਰਾਂ: ਅਜੀਤ <br/> 01-09-2025
ਭਰਤਗੜ੍ਹ, 31 ਅਗਸਤ (ਜਸਬੀਰ ਸਿੰਘ ਬਾਵਾ)-ਲੋਟਣ ਨਦੀ 'ਚ ਆਏ ਤੇਜ ਵਹਾਅ ਬਦੌਲਤ ਪਿਛਲੇ 50 ਵਰਿ੍ਹਆਂ ਤੋਂ ਰਾਜ ਸਰਕਾਰ ਦੇ ਕੀਤੇ ਨਿਕਾਸੀ ਦੇ ਪ੍ਰਬੰਧ ਏਸ ਵਰ੍ਹੇ ਨਿਕਾਸੀ ਪੱਖੋਂ ਅਸਫਲ ਸਿੱਧ ਹੋ ਗਏ ਹਨ, ਕਿਉਂਕਿ ਬਰਸਾਤੀ ਨਿਕਾਸੀ ਦਾ ਤੇਜ਼ ਵਹਾਅ ਨਦੀ 'ਚ ਜਾਣ ਦੇ ਬਜਾਏ ਗਰਦਲੇ ਦੇ ਦਰਜਨ ਕੁ ਵਸਨੀਕਾਂ ਦੀ ਕਰੀਬ 20 ਏਕੜ ਜ਼ਮੀਨ 'ਚ ਖੜੀ ਝੋਨੇ, ਮੱਕੀ, ਹਰਾ ਚਾਰੇ ਦੀ ਫ਼ਸਲ ਅਤੇ ਪਾਪੂਲਰ ਦੇ ਦਰੱਖਤਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਤਾਂ ਕਰ ਹੀ ਰਿਹਾ ਹੈ, ਸਗੋਂ ਕੁਝ ਕੁ ਘਰਾਂ ਦੀਆਂ ਕੰਧਾਂ ਨੇੜੇ ਵੀ ਕਰੀਬ 5-5 ਫੁੱਟ ਪਾਣੀ ਖੜ੍ਹ ਗਿਆ ਹੈ | ਗਰਦਲੇ ਦੀ ਮੌਜੂਦਾ ਸਰਪੰਚ ਜਸਵੀਰ ਕੌਰ, ਅਮਰਜੀਤ ਸਿੰਘ ਸੈਣੀ, ਗੁਰਨਾਮ ਸਿੰਘ ਗਰਦਲੇ, ਕਾਮਰੇਡ ਸਵਰਨ ਸਿੰਘ, ਹਰਬੰਸ ਸਿੰਘ ਆਦਿ ਨੇ ਪਿੰਡ ਦੇ ਵਸਨੀਕਾਂ 'ਚੋਂ ਕਿ੍ਸ਼ਨ ਸਿੰਘ ਵਗੈਰਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਲੋਟਣ ਨਦੀ ਦਾ ਤੇਜ਼ ਵਹਾਅ ਸਰਕਾਰੀ ਇੰਤਜ਼ਾਮਾਂ ਦੇ ਨਾਲ ਇਨ੍ਹਾਂ ਦੀ ਜ਼ਮੀਨ 'ਚੋਂ ਲੰਘਦਾ ਸੀ, ਗਰਮੀ ਦੇ ਮੌਸਮ 'ਚ ਉਕਤ ਵਸਨੀਕਾਂ ਨੇ ਆਪਣੀ ਜ਼ਮੀਨ ਨੂੰ ਉੱਚੀ ਕਰਕੇ ਸਰਕਾਰੀ ਨਿਕਾਸੀ ਦੇ ਇੰਤਜ਼ਾਮ ਬੇਅਸਰ ਕਰ ਦਿੱਤੇ, ਨਤੀਜੇ ਵਜੋਂ ਦਰਜਨ ਕੁ ਵਸਨੀਕਾਂ ਦੀ ਕਰੀਬ 20 ਏਕੜ ਜ਼ਮੀਨ 'ਚ ਫਸਲ ਅਤੇ ਦਰੱਖਤਾਂ ਦੀ ਤਬਾਹੀ ਹੋਣ ਨਾਲ ਇਹ ਪੀੜਤ ਆਰਥਿਕ ਪੱਖੋਂ ਕਮਜ਼ੋਰ ਹੋ ਜਾਣਗੇ ਅਤੇ ਕਾਮਰੇਡ ਸਵਰਨ ਸਿੰਘ ਦੀ ਰਿਹਾਇਸ਼ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ | ਇਨ੍ਹਾਂ ਦੱਸਿਆ ਕਿ ਉਕਤ ਪੀੜਤਾਂ ਅਤੇ ਮੁਹਤਬਰਾਂ ਨੇ ਸਥਾਨਕ ਪੰਚਾਇਤ ਦੀ ਅਗਵਾਈ 'ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਰਾਹੀਂ ਮੰਗ ਕੀਤੀ ਸੀ, ਮੌਕਾ ਦੇਖ ਕੇ ਇਸ ਦਿੱਕਤ ਤੋਂ ਨਿਜਾਤ ਦਿਵਾਉਣ ਦੀ ਲੋੜ ਹੈ, ਪਟਵਾਰੀ ਰਜਿੰਦਰ ਸਿੰਘ ਦੇ ਆਉਣ 'ਤੇ ਸਥਾਨਕ ਪੰਚਾਇਤ ਨੇ ਕਿ੍ਸ਼ਨ ਸਿੰਘ ਵਗੈਰਾ ਨੂੰ ਇਤਲਾਹ ਕੀਤੀ ਸੀ, ਪਰ ਇਹ ਮੌਕੇ 'ਤੇ ਨਹੀਂ ਪੁੱਜੇ | ਪਟਵਾਰੀ ਰਜਿੰਦਰ ਸਿੰਘ ਦੀ ਲਿਖਤੀ ਰਿਪੋਰਟ ਜਾਣ ਮਗਰੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਲੋਟਣ ਨਦੀ ਦੇ ਨਿਕਾਸੀ ਦੇ ਢੁੱਕਵੇਂ ਇੰਤਜ਼ਾਮਾਂ ਪੱਖੋਂ ਅਸਫਲ ਰਿਹਾ ਹੈ ਅਤੇ ਪੀੜਤ ਆਰਥਿਕ ਪੱਖੋਂ ਨੁਕਸਾਨ ਕਰਵਾਉਣ ਲਈ ਮਜ਼ਬੂਰ ਹੋ ਰਹੇ ਹਨ | ਇਸੇ ਪਿੰਡ ਦੇ ਵਸਨੀਕ ਕਿ੍ਸ਼ਨ ਸਿੰਘ ਨਾਲ ਰਾਬਤਾ ਕਰਨ 'ਤੇ ਉਨ੍ਹਾਂ 'ਤੇ ਲਾਏ ਦੋਸ਼ਾਂ ਦੀ ਜਵਾਬਦੇਹੀ ਕਰਦਿਆਂ ਕਿਹਾ ਕਿ ਪਹਿਲਾਂ ਨਿਕਾਸੀ ਦਾ ਪਾਈਪ ਇਨ੍ਹਾਂ ਦੀ ਜ਼ਮੀਨ 'ਚੋਂ ਹੀ ਲੰਘਦਾ ਸੀ, ਹੁਣ ਕੁਦਰਤੀ ਬੰਦ ਹੋ ਚੁੱਕਾ ਹੈ, ਪਟਵਾਰੀ ਰਜਿੰਦਰ ਸਿੰਘ ਦੇ ਆਉਣ 'ਤੇ ਸਾਨੂੰ ਨਹੀਂ ਬੁਲਾਇਆ, ਪੀੜਤ ਅਤੇ ਮੁਹਤਬਰ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਹਨ | ਇਨ੍ਹਾਂ ਦੱਸਿਆ ਕਿ ਮੇਰੇ ਸਮੇਤ ਪਰਿਵਾਰ ਨੂੰ ਲੋਟਣ ਨਦੀ ਦੇ ਕੁਦਰਤੀ ਵਹਾਅ 'ਤੇ ਕੋਈ ਵੀ ਇਤਰਾਜ਼ ਨਹੀਂ ਹੈ, ਪਰ ਸਾਨੂੰ ਆਪਣੀ ਉਪਜਾਊ ਜ਼ਮੀਨ 'ਚੋਂ ਨਿਕਾਸੀ ਨਾਲੇ ਦੀ ਉਸਾਰੀ 'ਤੇ ਇਤਰਾਜ਼ ਜ਼ਰੂਰ ਹੈ | ਇਨ੍ਹਾਂ ਕਿਹਾ ਇਸ ਤੇਜ਼ ਵਹਾਅ ਨੂੰ ਲੋਟਣ ਨਦੀ 'ਚ ਪਾਉਣ ਦਾ ਇੰਤਜ਼ਾਮ ਕੌਮੀ ਮਾਰਗ ਨੂੰ ਛੱਡਕੇ ਨਹਿਰ ਵਾਲੇ ਪਾਸਿਓਾ ਕੀਤਾ ਜਾ ਸਕਦਾ ਹੈ, ਨਤੀਜੇਵਜੋਂ ਹਰੇਕ ਵਸਨੀਕ ਨੂੰ ਲਾਭ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਵਲੋਂ ਸਤਲੁਜ ਨਾਲ ਲੱਗਦੇ ਪਿੰਡਾਂ ਬਸੀ ਤੇ ਸ਼ਾਹਪੁਰ ਦਾ ਕੀਤਾ ਵਿਸ਼ੇਸ਼ ਤੌਰ 'ਤੇ ਦੌਰਾ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਬੁਰਜ ਰਸਤੇ ਨੂਰਪੁਰ ਬੇਦੀ ਜਾਣ ਵਾਲਾ ਆਰਜ਼ੀ ਰਾਹ ਹੋਇਆ ਬੰਦ <br/>
Ad Position 24
No active advertisement