ਨੂਰਪੁਰ ਬੇਦੀ, 1 ਸਤੰਬਰ (ਹਰਦੀਪ ਸਿੰਘ ਢੀਂਡਸਾ)-ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਨੂਰਪੁਰ ਬੇਦੀ ਬਲਾਕ ਦੇ ਕਈ ਪਿੰਡਾਂ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ | ਇਸੇ ਕੜੀ 'ਚ ਰੂਪਨਗਰ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਪਿੰਡ ਖੱਡ ਬਠਲੌਰ ਪਹੁੰਚੇ ਤੇ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ | ਲਾਲਪੁਰਾ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਨੇ ਕਿਹਾ ਕਿ ਕਈ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ, ਜਿਸ ਨਾਲ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਲਾਲਪੁਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਸਹਾਇਤਾ ਯਕੀਨੀ ਬਣਾਈ ਜਾਵੇ | ਇਸ ਮੌਕੇ ਲਾਲਪੁਰਾ ਨੇ ਕਿਹਾ, 'ਇਹ ਸਮਾਂ ਰਾਜਨੀਤੀ ਦਾ ਨਹੀਂ, ਸਗੋਂ ਮਾਨਵਤਾ ਦੀ ਸੇਵਾ ਦਾ ਹੈ | 'ਹਿਊਮੈਨਿਟੀ ਫਸਟ' ਅਤੇ ਭਾਜਪਾ ਦੀਆਂ ਟੀਮਾਂ ਹਰ ਸੰਭਵ ਯਤਨ ਕਰਨਗੀਆਂ | ਇਸ ਦੌਰਾਨ ਉਨ੍ਹਾਂ ਨਾਲ ਐਡਵੋਕੇਟ ਅਮਨ ਕਬਬੜਵਾਲ, ਪਰਮਜੀਤ ਸਿੰਘ ਰੋਲੂਮਾਜਰਾ, ਓੰਕਾਰ ਸਿੰਘ ਅਬਿਆਣਾ ਸਮੇਤ 'ਹਿਊਮੈਨਿਟੀ ਫਸਟ' ਤੇ ਭਾਜਪਾ ਦੇ ਕਈ ਕਾਰਕੁਨ ਮੌਜੂਦ ਸਨ |