29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗਾਜੀਪੁਰ ਕੋਲ ਭਾਖੜਾ ਨਹਿਰ 'ਚ ਪਿਆ ਕਰੀਬ 70 ਫੁੱਟ ਪਾੜ

Ad Position 21
No active advertisement
ਅਜੀਤ ਡੈਸਕ 02-09-2025
ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਗਾਜੀਪੁਰ ਕੋਲ ਭਾਖੜਾ ਨਹਿਰ 'ਚ ਅੱਜ ਬਾਅਦ ਦੁਪਹਿਰ ਕਰੀਬ ਸਵਾ ਕੁ ਤਿੰਨ ਵਜੇ ਕਰੀਬ 70 ਕੁ ਫੁੱਟ ਪਾੜ ਪੈਣ ਦੀ ਖ਼ਬਰ ਹੈ, ਜਿਸ ਨਾਲ ਉਕਤ ਨਹਿਰ ਦੇ ਖੱਬੇ ਪਾਸੇ ਨਹਿਰ ਦੀ ਪਟੜੀ ਨੂੰ ਖੋਰਾ ਲੱਗਣ ਦੀ ਸ਼ੁਰੂਆਤ ਹੋ ਗਈ ਹੈ | ਸਰਪੰਚ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਪਾੜ ਦੀ ਇਤਲਾਹ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ, ਥਾਣਾ ਸ੍ਰੀ ਕੀਰਤਪੁਰ ਸਾਹਿਬ ਤੇ ਪੁਲਿਸ ਚੌਕੀ ਭਰਤਗੜ੍ਹ ਦੇ ਦਿੱਤੀ ਸੀ, ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਉੱਚ ਅਧਿਕਾਰੀਆਂ ਨੂੰ ਇਤਲਾਹ ਵੀ ਕਰ ਦਿੱਤੀ ਹੈ, ਪਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਮੁਲਾਜ਼ਮ ਜਾਂ ਅਧਿਕਾਰੀ ਅਜੇ ਨਹੀਂ ਪੁੱਜੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਾਂ ਤੋਂ ਪ੍ਰਭਾਵਿਤ ਲੋਕ ਹਰ ਸੰਭਵ ਸਹਾਇਤਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿ... ਅਗਲੀ ਖ਼ਬਰ ਸਤਲੁਜ ਦਰਿਆ ਕੰਢੇ ਸਥਿਤ ਲਕਸ਼ਮੀ ਨਰਾਇਣ ਮੰਦਰ ਦਾ ਡਿੱਗਿਆ ਡੰਗਾ, ਲਗਪਗ 25-30 ਪਾੜ ਪੈਣ ਕਾਰਨ ਮੰਦਰ ਦੀ ਇਮਾਰਤ ਨੂੰ...
Ad Position 24