ਭਰਤਗੜ੍ਹ, 4 ਸਤੰਬਰ (ਜਸਬੀਰ ਸਿੰਘ ਬਾਵਾ)-ਸਮਾਜ ਸੇਵੀ ਬਾਸ਼ਲ ਪਰਿਵਾਰ 'ਚੋਂ ਸਾਬਕਾ ਫੌਜੀ ਤਰਲੋਚਨ ਸਿੰਘ ਬਾਸ਼ਲ 75 ਵਰਿ੍ਹਆਂ ਦੀ ਉਮਰ ਦੌਰਾਨ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਉਹ ਕਰੀਬ 4 ਵਰਿ੍ਹਆਂ ਤੋਂ ਬਿਮਾਰ ਸਨ ਅਤੇ ਹੁਣ ਕੁਝ ਦਿਨਾਂ ਤੋਂ ਮੁਹਾਲੀ ਦੇ ਨਿਜੀ ਹਸਪਤਾਲ 'ਚ ਜੇਰੇ ਇਲਾਜ਼ ਸਨ | ਉਹ ਆਪਣੇ ਪਿੱਛੇ ਪਤਨੀ ਸੁਰਿੰਦਰ ਕੌਰ, ਪੁੱਤਰ ਮਾ.ਅਮਿ੍ਤਪਾਲ ਸਿੰਘ, ਸਮੇਤ ਪੋਤੇ-ਪੋਤਰੀਆਂ ਨੂੰ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ਭਰਤਗੜ੍ਹ ਦੀ ਸ਼ਮਸ਼ਾਨਘਾਟ 'ਤੇ ਸਮੂਹ ਬਾਸ਼ਲ ਪਰਿਵਾਰ ਵਲੋਂ ਕਰ ਦਿੱਤਾ ਗਿਆ | ਉਨ੍ਹਾਂ ਦੀ ਅੰਤਿਮ ਰਸਮਾਂ ਮੌਕੇ ਪਰਿਵਾਰਕ ਜੀਅ, ਰਿਸ਼ਤੇਦਾਰ ਅਤੇ ਮੁਹਤਬਰ ਮੌਜੂਦ ਸਨ |