12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਉੱਡਦੇ ਨਹੀਂ ਚੜ੍ਹਦੀ ਕਲਾ ਵਾਲੇ ਪੰਜਾਬ ਦੀ ਤਸਵੀਰ ਇਸ ਵੇਲੇ ਸੰਸਾਰ ਦੇ ਸਾਹਮਣੇ ਹੈ-ਜਥੇਦਾਰ ਗੜਗੱਜ

Ad Position 21
No active advertisement
ਅਜੀਤ ਡੈਸਕ 05-09-2025
ਸ੍ਰੀ ਅਨੰਦਪੁਰ ਸਾਹਿਬ, 4 ਸਤੰਬਰ (ਜੇ ਐਸ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਨੌਜਵਾਨੀ ਦੇ ਜਜਬੇ ਅਤੇ ਸੇਵਾ ਭਾਵ ਨੂੰ ਦਿਲੋਂ ਸਲਾਮ ਕਰਦਿਆਂ ਕਿਹਾ ਕਿ ਇਹ ਪੰਜਾਬ ਉੱਡਦਾ ਨਹੀਂ ਬਲਕਿ ਚੜ੍ਹਦੀ ਕਲਾ ਵਾਲਾ ਪੰਜਾਬ ਦੀ ਤਸਵੀਰ ਇਸ ਵੇਲੇ ਸੰਸਾਰ ਦੇ ਸਾਹਮਣੇ ਹੈ | ਭਾਵੇਂ ਕਿ ਹੜ੍ਹ ਨੇ ਪੰਜਾਬ ਦੇ ਖੇਤਾਂ ਦੇ ਖੇਤ, ਲੋਕਾਂ ਦੇ ਘਰ ਬਾਰ, ਬੇਸ਼ਕੀਮਤੀ ਜਾਨਾਂ ਅਤੇ ਮਾਲ ਪਸ਼ੂਆਂ ਨੂੰ ਰੁੜ ਦਿੱਤਾ | ਪਰ ਫਿਰ ਵੀ ਗੁਰੂ ਸਾਹਿਬਾਨ ਜੀ ਵਲੋਂ ਬਖਸਿਸ਼ ਕੀਤਾ ''ਤੇਰਾ ਭਾਣਾ ਮਿੱਠਾ ਲਾਗੇ ਅਤੇ ਚੜ੍ਹਦੀ ਕਲਾ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਿੱਖ ਨੌਜਵਾਨ ਨਿਸ਼ਾਨ ਸਾਹਿਬ ਦੀ ਛਾਂ ਹੇਠ ਜੈਕਾਰੇ ਲਾਉਂਦੇ ਹੋਏ ਮਦਦ ਲਈ ਪਹੁੰਚ ਰਹੇ ਹਨ | ਇਹ ਦਿ੍ਸ਼ ਸਿਰਫ ਸੇਵਾ ਭਾਵ ਦਾ ਪ੍ਰਤੀਕ ਹੀ ਨਹੀਂ, ਸਗੋਂ ਪੰਜਾਬ ਦੀ ਚੜ੍ਹਦੀ ਕਲਾ ਦੀ ਜਿਉਂਦੀ ਜਾਗਦੀ ਤਸਵੀਰ ਹੈ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਵਲੋਂ ਦਰਿਆਵਾਂ ਦੇ ਵਾਹਣ ਮੋੜੇ ਜਾ ਰਹੇ ਹਨ ਅਤੇ ਜਿਥੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਹਨ ਜਾਂ ਹਿਚਕਾਉਦੀਆਂ ਹਨ, ਉੱਥੇ ਪੰਜਾਬ ਦੀ ਜਵਾਨੀ ਬਗੇਰ ਕਿਸੇ ਡਰ ਦੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀ ਸਹਾਇਤਾ ਲਈ ਪਹੁੰਚ ਰਹੀ ਹੈ |ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਕੋਈ ਸਾਨੀ ਨਹੀਂ | ਇਤਿਹਾਸ ਤੋਂ ਲੈ ਕੇ ਅੱਜ ਤੱਕ ਸਿੱਖ ਨੌਜਵਾਨ ਹਮੇਸ਼ਾ ਕੌਮ ਅਤੇ ਮਾਨਵਤਾ ਦੀ ਸੇਵਾ 'ਚ ਅੱਗੇ ਰਹੇ ਹਨ | ਹੜ੍ਹ ਦੇ ਇਸ ਭਿਆਨਕ ਮਾਹੌਲ 'ਚ ਵੀ ਉਹ ਸਿਰਫ ਰਾਹਤ ਸਮੱਗਰੀ ਹੀ ਨਹੀਂ ਪਹੁੰਚਾ ਰਹ,ੇ ਸਗੋਂ ਲੋਕਾਂ ਦੇ ਹੌਸਲੇ ਵੀ ਬੁਲੰਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਕਈ ਪਰਿਵਾਰਾਂ ਦੇ ਮਕਾਨ ਤਬਾਹ ਹੋ ਗਏ ਹਨ, ਫਸਲਾਂ ਬਰਬਾਦ ਹੋ ਗਈਆਂ ਹਨ, ਜਮੀਨਾਂ ਤੇ ਪਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਪਰ ਪੰਜਾਬੀ ਮਨੁੱਖਤਾ ਦੀ ਖਿਦਮਤ ਵਿੱਚ ਪਿੱਛੇ ਨਹੀਂ ਹਟੇ | ਉਨ੍ਹਾਂ ਸਿੱਖ ਨੌਜਵਾਨੀ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਥ ਨੂੰ ਹਮੇਸ਼ਾਂ ਉਨ੍ਹਾਂ 'ਤੇ ਮਾਣ ਰਿਹਾ ਹੈ ਤੇ ਮਾਣ ਰਹੇਗਾ | ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਅਰਦਾਸੀ ਬਖ਼ਸ਼ਿਸ਼ ਦਿੱਤੀ ਜੋ ਆਪਣੀ ਡਿਊਟੀ, ਪੜਾਈ ਜਾਂ ਘਰੇਲੂ ਕੰਮਾਂ ਤੋਂ ਸਮਾਂ ਕੱਢ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ | ਉਨ੍ਹਾਂ ਕਿਹਾ ਪੰਜਾਬੀ ਜਵਾਨੀ ਦੇ ਸੇਵਾ ਭਾਵ ਅਤੇ ਚੜ੍ਹਦੀ ਕਲਾ ਨੇ ਦਰਸਾ ਦਿੱਤਾ ਹੈ ਕਿ ਹੌਸਲਾ ਅਤੇ ਏਕਤਾ ਨਾਲ ਹਰ ਤਰ੍ਹਾਂ ਦੀ ਮੁਸੀਬਤ ਨੂੰ ਜਿੱਤਿਆ ਜਾ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਸਦੀਵੀ ਵਿਛੋੜਾ ਦੇ ਗਏ ਸਾਬਕਾ ਫੌਜੀ ਤਰਲੋਚਨ ਸਿੰਘ ਬਾਸ਼ਲ <br/> ਅਗਲੀ ਖ਼ਬਰ ਡਾ. ਹਰਸਿਮਰ ਕੌਰ ਬਣੀ ਭਾਰਤੀ ਫ਼ੌਜ 'ਚ ਕੈਪਟਨ
Ad Position 24