ਰੂਪਨਗਰ, 4 ਸਤੰਬਰ (ਯਸ਼ਵੰਤ ਬੱਸੀ)-ਰਣਜੀਤ ਐਵੇਨਿਊ ਰੂਪਨਗਰ ਦੇ ਵਸਨੀਕ ਸੰਦੀਪ ਕੋਹਲੀ ਦੀ ਪੁੱਤਰੀ ਡਾ. ਹਰਸਿਮਰ ਕੌਰ ਨੂੰ ਭਾਰਤੀ ਫ਼ੌਜ 'ਚ ਬਤੌਰ ਕੈਪਟਨ ਕਮਿਸ਼ਨ ਮਿਲਣ 'ਤੇ ਕਲੋਨੀ ਨਿਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਕੈਪਟਨ ਹਰਸਿਮਰ ਕੌਰ ਨੂੰ ਸੇਵਾ ਸਮਿਤੀ ਚੈਰੀਟੇਬਲ ਸੋਸਾਇਟੀ ਰਣਜੀਤ ਐਵੇਨਿਯੂ ਵਲੋਂ ਫੁੱਲਾਂ ਦੇ ਹਾਰ ਪਾ ਕੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ ਗਿਆ | ਸਾਰੇ ਮੈਂਬਰਾਂ ਨੇ ਇਸ ਕਲੋਨੀ ਨੂੰ ਇਹ ਮਾਣ ਦਿਵਾਉਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਪਰਿਵਾਰ ਨੂੰ ਵਧਾਈ ਦਿੱਤੀ | ਸੇਵਾ ਸਮਿਤੀ ਦੇ ਪ੍ਰਧਾਨ ਰਾਜੇਸ਼ ਭਾਟੀਆ, ਮਨਜੀਤ ਸਿੰਘ ਅਤੇ ਇੰਜ. ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਕੈਪਟਨ ਹਰਸਿਮਰ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਨਾ ਸਾਬਿਤ ਹੋਵੇਗੀ | ਅੰਤ ਵਿਚ, ਕੈਪਟਨ ਹਰਸਿਮਰ ਕੌਰ ਨੇ ਫੌਜ ਵਿਚ ਆਪਣੀ ਸਿਖਲਾਈ ਦੌਰਾਨ ਹੋਏ ਤਜ਼ਰਬੇ ਸਾਂਝੇ ਕੀਤੇ | ਇਸ ਮੌਕੇ ਅਵਤਾਰ ਸਿੰਘ (ਦਾਦਾ), ਨਰਿੰਦਰ ਅਵਸਥੀ, ਸੁਰੇਸ਼ ਵਾਸੂਦੇਵ, ਹਰੀਮੋਹਨ ਸ਼ਰਮਾ, ਪਿਆਰੇ ਲਾਲ ਸ਼ਰਮਾ, ਵਰਿੰਦਰ ਸਿੰਘ, ਅਮਰਜੀਤ ਸੇਠੀ, ਵਿਨੀਤ ਭਾਟੀਆ, ਘਨਸ਼ਿਆਮ ਅਗਰਵਾਲ, ਨਿਰਮਲ ਕੁਮਾਰ, ਇੰਜੀ. ਚੰਦਰਸ਼ੇਖਰ ਸੈਣੀ, ਅਮਰੀਕ ਸਿੰਘ, ਕਰਨ ਐਰੀ, ਸੰਜੇ ਅਗਨੀਹੋਤਰੀ, ਰਣਜੋਧ ਸਿੰਘ, ਪਿ੍ਆ ਸ਼ਰਮਾ, ਕੁਲਵਿੰਦਰ ਕੌਰ, ਬਲਵੀਰ ਕੌਰ, ਨੇਹਾ, ਈਸ਼ਾ ਦੇਵੀ, ਪੂਨਮ ਭਾਟੀਆ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ |