ਘਨੌਲੀ, 4 ਸਤੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖੁਰਦ ਦੀ ਸੰਗਤ ਨਿਵਾਸੀਆਂ ਵਲੋਂ ਹੜ ਪੀੜਤਾਂ ਦੇ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਾਮਨਾ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਟਰੱਕ ਰਵਾਨਾ ਕੀਤਾ ਗਿਆ | ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਟਰੱਕ ਵਿਚ ਰਾਸ਼ਨ ਸਮੱਗਰੀ ਤੇ ਰਾਹਤ ਸਮੱਗਰੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਪੀੜਤਾਂ ਦੀ ਸੇਵਾ ਲਈ ਥਲੀ ਖੁਰਦ ਤੋਂ ਰਵਾਨਾ ਹੋਏ ਹਨ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ , ਸੂਬੇਦਾਰ ਨਿਰਮਲ ਸਿੰਘ , ਠੇਕੇਦਾਰ ਤਰਲੋਚਨ ਸਿੰਘ ਮੱਡਾ, ਰਜਿੰਦਰ ਸਿੰਘ ਬੱਬੀ, ਗਿਆਨੀ ਪ੍ਰਤਾਪ ਸਿੰਘ , ਪ੍ਰੀਤਮ ਸਿੰਘ ,ਗੁਰਦਿਆਲ ਸਿੰਘ , ਜਗਦੀਪ ਸਿੰਘ ਸੋਨੀ, ਮਾਸਟਰ ਦਲਜੀਤ ਸਿੰਘ, ਰਜਿੰਦਰ ਸਿੰਘ ਗੋਗਾ, ਦਲਵਿੰਦਰ ਸਿੰਘ, ਗੁਰਜੀਤ ਸਿੰਘ, ਜਸਦੀਪ ਸਿੰਘ , ਪਰਮਿੰਦਰ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |