ਨੂਰਪੁਰ ਬੇਦੀ, 4 ਸਤੰਬਰ (ਹਰਦੀਪ ਸਿੰਘ ਢੀਡਸਾ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਅÏਲਖ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ ਪੀੜਤਾਂ ਲਈ ਵੱਡੀ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ | ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਦੂਜੇ ਸੂਬਿਆਂ ਵਿਚ ਬਿਪਤਾ ਵੇਲੇ ਮੋਹਰੀ ਹੋ ਕੇ ਭੂਮਿਕਾ ਅਦਾ ਕਰਦਾ ਰਿਹਾ ਹੈ ਪਰ ਅੱਜ ਪੰਜਾਬ ਤੇ ਜਦੋਂ ਹੜਾਂ ਦੀ ਬਿਪਤਾ ਪਈ ਤਾਂ ਕੋਈ ਵੀ ਪੰਜਾਬ ਦੀ ਬਾਂਹ ਨਹੀਂ ਫੜ ਰਿਹਾ ਉਹਨਾਂ ਕਿਹਾ ਕਿ ਮੋਦੀ ਸਰਕਾਰ ਜੇਕਰ ਅਫਗਾਨਿਸਤਾਨ ਨੂੰ ਭੁਚਾਲ ਲਈ ਵੱਡੀ ਮਦਦ ਦੇ ਸਕਦੀ ਹੈ ਤਾਂ ਪੰਜਾਬ ਲਈ ਕਿਉਂ ਨਹੀਂ ਇਹ ਪ੍ਰਗਟਾਵਾ ਅੱਜ ਉਹਨਾਂ ਨੇ ਪਿੰਡ ਅਸਮਾਨਪੁਰ ਵਿਖੇ ਚੱਲ ਰਹੇ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਮੌਕੇ ਕੀਤਾ ਜਥੇਦਾਰ ਜਰਨੈਲ ਸਿੰਘ ਅÏਲਖ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ ਆਏ ਹੜਾਂ ਦੇ ਪੀੜਤਾਂ ਲਈ ਉਹ ਹਮੇਸ਼ਾ ਤਤਪਰ ਹਨ | ਉਹਨਾਂ ਕਿਹਾ ਕਿ ਅਗਰ ਕਿਸੀ ਵੀ ਹੜ ਪੀੜਤ ਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਉਹ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਨ ਇਸ ਮੌਕੇ ਉਹਨਾਂ ਨਾਲ ਦਲਜੀਤ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ |