12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਨੂਰਪੁਰ ਬੇਦੀ ਦੀਆਂ ਸੰਗਤਾਂ ਨਾਲ ਰਾਹਤ ਕਾਰਜਾਂ 'ਚ ਜੁਟੇ <br/>

Ad Position 21
No active advertisement
ਅਜੀਤ ਡੈਸਕ 05-09-2025
ਨੂਰਪੁਰ ਬੇਦੀ, 4 ਸਤੰਬਰ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਨੂਰਪੁਰ ਬੇਦੀ ਇਲਾਕੇ ਵਿਚੋਂ ਲੰਘਦੀ ਸਤਲੁਜ ਨਦੀ ਦੇ ਕੰਢਿਆਂ ਨੂੰ ਢਾਹ ਲੱਗਣ ਤੋਂ ਬਚਾਉਣ ਲਈ ਅੱਜ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅੱਜ ਨੂਰਪੁਰ ਬੇਦੀ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਰਾਹਤ ਕਾਰਜਾਂ ਵਿਚ ਜੁੱਟ ਗਏ ਹਨ | ਭਾਖੜਾ ਡੈਮ ਤੋਂ ਅੱਜ 85 ਹਜ਼ਾਰ ਤੋਂ ਵੀ ਅਧਿਕ ਪਾਣੀ ਸਤਲੁਜ ਦਰਿਆ ਵਿਚ ਛੱਡੇ ਜਾਣ ਕਾਰਨ ਸਤਲੁਜ ਦਰਿਆ ਦੇ ਸੰਗਤਪੁਰ (ਠਾਣੇ ਵਾਲਾ) ਦੇ ਵੱਡੇ ਪੁਲ ਕੋਲ ਦਰਿਆ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਸੀ | ਇਸ ਦਰਿਆ ਵਿਚ ਕਈ ਥਾਵਾਂ ਵਿਚ ਲਗਾਏ ਗਏ ਡੰਗੇ ਹੜ੍ਹ ਦੀ ਭੇਟ ਚੜ੍ਹ ਚੁੱਕੇ ਹਨ |ਦਰਿਆ ਦੇ ਬੰਨ੍ਹਾਂ ਨੂੰ ਬਚਾਉਣ ਲਈ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਵਿਚ ਨੂਰਪੁਰ ਬੇਦੀ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਤੇ ਮਿੱਟੀ ਦੇ ਬੋਰੇ ਲੱਦ ਕੇ ਸਤਲੁਜ ਪੁਲ ਕੋਲ ਲੈ ਕੇ ਰਾਹਤ ਕਾਰਜ ਸ਼ੁਰੂ ਕੀਤੇ | ਇਲਾਕੇ ਦੇ ਸਮਾਜ ਸੇਵੀ ਤੇ ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ, ਕਿਸਾਨ ਆਗੂ ਵੀਰ ਸਿੰਘ ਬੜਵਾ, ਰਣਵੀਰ ਸਿੰਘ ਰੰਧਾਵਾ, ਨਰੇਸ਼ ਕੁਮਾਰ ਕਾਂਗੜ,ਸੁਖਵਿੰਦਰ ਸਿੰਘ ਬੜਵਾ, ਧਰਮਪਾਲ ਸੈਣੀਮਾਜਰਾ,ਜਸਵੀਰ ਸਿੰਘ ਨਲਹੋਟੀ, ਹਰਜਾਪ ਸਿੰਘ ਬੰਗਾ, ਗੁਰਵਿੰਦਰ ਸਿੰਘ ਜਵੰਦਾ ਸਮੇਤ ਅਨੇਕਾਂ ਹੋਰ ਆਗੂਆਂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਹੜ੍ਹ ਦੀ ਆਫ਼ਤ ਨਾਲ ਅਨੰਦਪੁਰ ਸਾਹਿਬ ਨਹਿਰਾਂ ਤੇ ਸਤਲੁਜ ਦੱਰਿਆਂ ਦੇ ਕੰਢੇ ਧਸ ਰਹੇ ਹਨ | ਜਿਸ ਕਰਕੇ ਉਨ੍ਹਾਂ ਨੂੰ ਪੂਰਨ ਤੇ ਡੰਗੇ ਲਗਾਉਣ ਲਈ ਵੱਡੇ ਪੱਧਰ ਤੇ ਮਿੱਟੀ ਦੇ ਬੋਰਿਆਂ ਸੀ ਲੋੜ ਸੀ ਜਿਸ ਲਈ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਵਿਚ ਇਸ ਕੰਮ ਵਿਚ ਜੁਟੇ ਹੋਏ ਹਨ | ਇਸ ਮੌਕੇ ਮਾ.ਰਾਮ ਪ੍ਰਕਾਸ਼ ਕਾਂਗੜ, ਸੇਵਾ ਮੁਕਤ ਐਸ.ਡੀ.ਓ ਮਦਨ ਲਾਲ ਲਖਣੋ, ਮਾ.ਅਨੰਤ ਸਿੰਘ, ਗੁਰਮੀਤ ਸਿੰਘ ਵਿੱਕੀ ਮੋਠਾਪੁਰ,ਮਾ.ਸੰਜੀਵ ਕੁਮਾਰ ਮੋਠਾਪੁਰ,ਲਖਵਿੰਦਰ ਸਿੰਘ ਸੈਣੀਮਾਜਰਾ, ਕਾਲਾ ਮੂਸਾਪੁਰ, ਅਮਰੀਕ ਸਿੰਘ ਗੋਬਿੰਦਗੜ੍ਹ ਆਇਰਨ ਸਟੋਰ ਸਮੇਤ ਅਨੇਕਾਂ ਹੋਰ ਸਮਾਜ ਸੇਵੀ ਵੀ ਮੌਕੇ ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਦੇ ਨਿਰਦੇਸ਼ਾਂ ਤਹਿਤ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਿਹਤ ਵਿਭਾਗ ਵਲੋਂ ਮੈਡੀਕਲ ਜਾਂਚ ਕੈਂਪ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਦਾ ਐਲਾਨ ਕਰੇ ਅÏਲਖ <br/>
Ad Position 24