ਸੁਖਸਾਲ, 4 ਸਤੰਬਰ (ਧਰਮ ਪਾਲ)-ਅੱਜ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹੜ੍ਹ ਪ੍ਰਭਾਵਿਤ ਪਿੰਡ ਬੇਲਾ ਧਿਆਨੀ, ਪਲਾਸੀ, ਭਨਾਮ, ਭਲਾਣ ਆਦਿ ਵਿਚ ਪਹੁੰਚ ਕੇ ਲੋਕਾਂ ਦਾ ਹਾਲ ਜਾਣਿਆ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੀ ਕੁਦਰਤੀ ਮਾਰ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਕਾਫੀ ਮੁਸ਼ਕਿਲ ਹੈ | ਉਨਾਂ ਪੀੜ੍ਹਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਨਾਲ ਹਰ ਸਾਲ ਹੋਣ ਵਾਲੇ ਨੁਕਸਾਨ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ | ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਰਾਜੂ, ਸੋਨੂੰ ਰਾਣਾ ਨਾਨਗਰਾਂ, ਸਰਪੰਚ ਨਾਜਰ ਸਿੰਘ, ਡਾ. ਚਮਨ ਲਾਲ, ਕਮਲਜੀਤ ਭੱਲੜੀ, ਸਰਬਣ ਸਿੰਘ ਭੱਠਲ, ਗਿਰਧਾਰੀ ਲਾਲ, ਵਿੱਕੀ ਸਰਪੰਚ ਪਲਾਸੀ, ਸੁਰੇਸ਼ ਕੁਮਾਰ ਰਿੰਕਾ, ਗੁਰਚਰਨ ਸਿੰਘ ਸੋਢੀ ਸਰਪੰਚ, ਕਿਸਾਨ ਆਗੂ ਓਾਕਾਰ ਸਿੰਘ ਭੋਡਾ, ਜੋਗਿੰਦਰ ਸਿੰਘ ਜਿੰਦੂ, ਰਣਵੀਰ ਸਿੰਘ ਅਟਵਾਲ, ਸੰਦੀਪ ਕੁਮਾਰ ਸ਼ਰਮਾ, ਅਸ਼ਵਨੀ ਕੁਮਾਰ ਸ਼ਰਮਾ, ਡਾ. ਕਿਸ਼ੋਰ ਚੰਦ, ਸੁਰਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ |