12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਸੇਵਾ ਸਦਨ ਤੇ ਗੰਭੀਰਪੁਰ ਰਿਹਾਇਸ਼ ਵਿਚ ਸਥਾਪਿਤ ਕੀਤੇ ਹੈਲਪ ਡੈਸਕ <br/>

Ad Position 21
No active advertisement
ਅਜੀਤ ਡੈਸਕ 05-09-2025
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਕਿਹਾ ਹੈ ਕਿ ਨੰਗਲ ਦਾ ਸੇਵਾ ਸਦਨ ਅਤੇ ਗੰਭੀਰਪੁਰ ਦੀ ਰਿਹਾਇਸ਼ ਵਿਚ 24/7 ਹੈਲਪ ਡੈਸਕ ਸਥਾਪਿਤ ਕੀਤੇ ਹੋਏ ਹਨ, ਜਿੱਥੇ ਹੜ੍ਹਾ ਵਰਗੇ ਹਾਲਾਤਾ ਨਾਲ ਜੂਝ ਰਹੇ ਇਲਾਕਾ ਵਾਸੀ ਲੋੜੀਂਦੀ ਸਹਾਇਤਾ/ਸਮਗਰੀ ਵੀ ਪ੍ਰਾਪਤ ਕਰ ਸਕਦੇ ਹਨ | ਅੱਜ ਆਪਣੇ ਸੋਸ਼ਲ ਮੀਡੀਆਂ ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁੱਝ ਦਾਨੀ ਤੇ ਸਹਿਯੋਗ ਸੱਜਣ ਨਗਦ ਰਾਸ਼ੀ ਜਾਂ ਫੰਡ ਭੇਜਣ ਦੀ ਪੇਸ਼ਕਸ਼ ਕਰ ਰਹੇ ਹਨ | ਸਾਡੀ ਉਨ੍ਹਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਤਰਾਂ ਦੀ ਮਾਇਆ/ਨਗਦ ਰਾਸ਼ੀ ਭੇਜਣੀ ਹੋਵੇ ਤਾਂ ਉਹ ਇਸ ਇਲਾਕੇ ਵਿਚ ਭਰਪੂਰ ਸੇਵਾ ਕਰ ਰਹੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਬਾਲ ਜੀ ਅਤੇ ਬਾਬਾ ਜੀ ਪੱਸੀਵਾਲ ਵਾਲੇ ਅਤੇ ਹੋਰ ਧਾਰਮਿਕ ਸੰਗਠਨਾਂ, ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਨ | ਉਨ੍ਹਾਂ ਨੇ ਕਿਹਾ ਕਿ ਸਾਡੇ ਪੰਚ, ਸਰਪੰਚ, ਯੂਥ ਕਲੱਬ ਮੈਂਬਰ, ਆਪ ਵਲੰਟੀਅਰ, ਪ੍ਰਸਾਸ਼ਨ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਦਿਨ ਰਾਤ ਮੇਰੇ ਨਾਲ ਇਹ ਸਾਰੀਆਂ ਟੀਮਾਂ ਪਿੰਡਾਂ ਵਿਚ ਜਾ ਰਹੀਆਂ ਹਨ ਅਤੇ ਉਥੋ ਨੀਵੇ ਥਾਵਾ ਤੇ ਰਹਿ ਰਹੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਲਿਆ ਰਹੇ ਹਾਂ | ਉਨ੍ਹਾਂ ਨੇ ਦੱਸਿਆ ਕਿ ਰਾਹਤ ਕੈਂਪ ਦਾ ਦੌਰਾ ਕਰਕੇ ਮੈਂ ਖੁੱਦ ਦੇਖਿਆ ਹੈ ਕਿ ੳੱੁਥੇ ਪੂਰੇ ਪ੍ਰਬੰਧ ਕੀਤੇ ਹੋਏ ਹਨ | ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਰਸਾਤ ਅਤੇ ਭਾਖੜਾ ਡੈਮ ਦੇ ਕੈਚਮੈਂਟ ਏਰੀਏ ਵਿਚ ਵਰਦੇ ਮੀਂਹ ਕਾਰਨ ਡੈਮ ਦਾ ਪੱਧਰ ਕਾਫ਼ੀ ਵੱਧ ਗਿਆ ਹੈ, ਲਗਾਤਾਰ ਵੱਧ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ | ਸ. ਬੈਂਸ ਨੇ ਕਿਹਾ ਕਿ ਲੋਕ ਅਫਵਾਹਾ ਤੇ ਬਿਲਕੁਲ ਵਿਸ਼ਵਾਸ਼ ਨਾ ਕਰਨ, ਪ੍ਰਸ਼ਾਸਨ ਪੂਰੀ ਤਰਾਂ ਚੋਕਸ ਹੈ, ਜਿੱਥੇ ਵੀ ਨਹਿਰਾਂ ਜਾਂ ਦਰਿਆ ਦੇ ਕੰਢੇ ਕੰਮਜੋਰ ਹੋਣ ਦੀ ਖਬਰ ਮਿਲ ਰਹੀ ਹੈ, ਤੁਰੰਤ ਅਸੀ ਉੱਥੇ ਪਹੁੰਚ ਕੇ ਮਜਬੂਤ ਬੰਨ ਬਣਾ ਰਹੇ ਹਾਂ, ਜਿਸ ਨਾਲ ਲੋਕਾਂ ਦੀ ਸੈਂਕੜੇ ਏਕੜ ਫ਼ਸਲ ਤੇ ਘਰਾਂ ਤੇ ਜਾਨ ਮਾਲ ਦਾ ਨੁਕਸਾਨ ਹੋਣ ਤੋ ਬਚਾਅ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਜਲਦੀ ਹੀ ਔਖੀ ਘੜੀ ਲੰਘ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਲੋਕ ਗਲਤ ਅਫ਼ਵਾਹਾ ਦਿੰਦੇ ਹਨ, ਰਾਤ ਨੂੰ ਪਾਣੀ ਛੱਡਣ ਵਰਗੀਆਂ ਅਫਵਾਹਾਂ 'ਤੇ ਬਿਲਕੁਲ ਭਰੋਸਾ ਨਾ ਕਰੋ, ਅਸੀ ਤੁਹਾਨੰੂ ਹਰ ਸਥਿਤੀ ਤੋਂ ਜਾਣੂ ਕਰਵਾ ਰਹੇ ਹਾਂ | ਉਨ੍ਹਾਂ ਨੇ ਕਿਹਾ ਕਿ ਮੇਰੇ ਦੋਵੇਂ ਘਰ ਲੋਕਾਂ ਲਈ 24 ਘੰਟੇ ਖੁੱਲੇ ਹਨ, ਉੱਥੇ ਰਾਸ਼ਨ, ਦਵਾਈ, ਖਾਣਾ ਉਪਲਬਧ ਹੈ, ਹੈਲਪ ਲਾਈਨ ਨੰਬਰ 87279-62441 ਜਾਰੀ ਕੀਤਾ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅਤੇ ਪੰਚ, ਸਰਪੰਚ ਬਹੁਤ ਸਹਿਯੋਗ ਕਰ ਰਹੇ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਜਦੋਂ ਵੀ ਮੌਸਮ ਸਾਫ ਹੋਵੇ ਅਤੇ ਢੁਕਵਾ ਸਮਾਂ ਹੋਵੇ, ਉਸ ਸਮੇਂ ਆਪਣੇ ਟਰੈਕਟਰ, ਟਰਾਲੀਆਂ ਨੂੰ ਤਿਆਰ ਕਰ ਲਵੋ ਅਤੇ ਆਪਣੇ ਘਰਾਂ ਨੇੜੇ ਸੈਂਡਬੈਗ ਤੇ ਹੋਰ ਮਿੱਟੀ ਦੇ ਬੋਰੇ ਭਰ ਕੇ ਰੱਖੋ ਤਾਂ ਜੋ ਲੋੜ ਪੈਣ 'ਤੇ ਇਨ੍ਹਾਂ ਦੀ ਕਮੀ ਨਾ ਆਵੇ | ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਔਖੀ ਘੜੀ ਵਿਚ ਸਹਿਯੋਗ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੁਫ਼ਤ ਮੈਡੀਕਲ ਕੈਂਪਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ <br/>
Ad Position 24