12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਦੀ ਮਾਰ ਚਲ ਰਹੇ ਪਿੰਡਾਂ ਦਾ ਕੀਤਾ ਸੀ.ਪੀ.ਆਈ.ਐਮ. ਦੇ ਆਗੂਆਂ ਨੇ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 05-09-2025
ਨੂਰਪੁਰ ਬੇਦੀ 4 ਸਤੰਬਰ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹੇ ਵਿਚ ਹੋਏ ਹੜਾਂ ਦੇ ਨੁਕਸਾਨ ਸਬੰਧੀ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਆਗੂਆਂ ਨੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਪੀੜਿਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ | ਇਸ ਵਫ਼ਦ ਨੇ ਅੱਜ ਅਮਰਪੁਰ ਬੇਲਾ, ਬੁਰਜ,ਬਸੀ ਚਨੋਲੀ,ਸ਼ਾਹਪੁਰ ਬੇਲਾ ਸਮੇਤ ਹੋਰ ਪਿੰਡਾਂ ਦਾ ਦੌਰਾ ਕੀਤਾ | ਇਸ ਤੋਂ ਬਾਅਦ ਪ੍ਰੈਸ ਨੂੰ ਜਾਰੀ ਬਿਆਨ ਵਿਚ ਸੀ.ਪੀ.ਆਈ.ਐਮ ਦੇ ਜ਼ਿਲ੍ਹਾ ਸਕੱਤਰ ਬਜਿੰਦਰ ਪੰਡਤ, ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਬਿਕਰ ਸਿੰਘ ਗਿੱਲ ਮੋਠਾਪੁਰ ਨੇ ਦੱਸਿਆ ਭਾਖੜਾ ਡੈਮ ਤੋਂ ਜਿਆਦਾ ਪਾਣੀ ਛੱਡਣ ਕਾਰਨ ਪਿੰਡਾਂ ਵਿਚ ਬਹੁਤ ਨੁਕਸਾਨ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੋਇਆ | ਹੜਾਂ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕਿਸਾਨਾਂ ਦੀ ਕੀਮਤੀ ਜਮੀਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ | ਆਗੂਆਂ ਨੇ ਦੱਸਿਆ ਕਿ ਵੱਡੇ ਪੱਧਰ ਤੇ ਉਪਜਾਊ ਜਮੀਨਾਂ ਨੂੰ ਖੋਰਾ ਲੱਗ ਰਿਹਾ ਹੈ | ਜਿਸ ਦੇ ਕਾਰਨ ਇਲਾਕੇ ਦੀ ਸੈਂਕੜੇ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ | ਇਸ ਦੇ ਨਾਲ ਹੀ ਮੱਕੀ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ | ਜਿਸ ਦਾ ਅਨੁਮਾਨ ਅਜੇ ਲਗਾਇਆ ਨਹੀਂ ਜਾ ਸਕਦਾ | ਆਗੂਆਂ ਨੇ ਮੰਗ ਕੀਤੀ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਨੂੰ ਰਿਲੀਫ ਫੰਡ ਜਾਰੀ ਕਰੇ | ਪ੍ਰਤੀ ਏਕੜ ਇਕ ਲੱਖ ਰੁਪਿਆ ਕਿਸਾਨਾਂ ਨੂੰ ਅਤੇ ਪਿੰਡਾਂ ਦੇ ਮਜ਼ਦੂਰਾਂ ਨੂੰ 20 ਹਜਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ | ਪ੍ਰਸ਼ਾਸਨ ਅਤੇ ਸਰਕਾਰ ਵਲੋਂ ਸੱਤਲੁਜ ਦਰਿਆ ਨੂੰ ਲਗਾਈਆਂ ਰੋਕਾਂ ਖਤਮ ਹੋ ਗਈਆਂ ਹਨ | ਉਹਨਾਂ ਨੇ ਕਿਹਾ ਹੜ ਖਤਮ ਹੁੰਦੇ ਹੀ ਸਤਲੁਜ ਦਰਿਆ ਤੇ ਸਵਾਂ ਨਦੀ ਦੇ ਕੰਢਿਆਂ ਤੇ ਡੰਗਿਆ ਦਾ ਕੰਮ ਸ਼ੁਰੂ ਕਰੇ | ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੇ 2023 ਦੇ ਹੜਾਂ ਤੋਂ ਕੋਈ ਵੀ ਸਬਕ ਨਹੀਂ ਸਿੱਖਿਆ | ਪਰ ਹੁਣ ਜੇਕਰ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ 'ਤੇ ਨੁਕਸਾਨ ਨੂੰ ਰੋਕਣਾ ਹੈ ਤਾਂ ਫੌਰੀ ਤੌਰ 'ਤੇ ਡੰਗਿਆਂ ਦਾ ਕੰਮ ਸ਼ੁਰੂ ਕੀਤਾ ਜਾਵੇ | ਪੰਜਾਬ ਸਰਕਾਰ ਹੜਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਫੌਰੀ ਤੌਰ 'ਤੇ ਕਰੇ | ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੜ ਪੀੜਤਾਂ ਨਾਲ ਡੱਟ ਕੇ ਖੜੀ ਹੈ | ਇਸ ਮੌਕੇ ਬਰਜਿੰਦਰ ਸਿੰਘ ਡੋਰ,ਜੋਗਿੰਦਰ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਰਿਆਵਾਂ ਨੂੰ ਚੈਨਲਾਈਜ਼ ਕਰਨਾ ਸਮੇਂ ਦੀ ਲੋੜ ਤੇ ਮੁੱਖ ਮੰਗ-ਬਲਰਾਮ ਪਰਾਸ਼ਰ <br/> ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੁਫ਼ਤ ਮੈਡੀਕਲ ਕੈਂਪਾਂ ਦੀ ਸ਼ੁਰੂਆਤ <br/>
Ad Position 24