12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਰਿਆਵਾਂ ਨੂੰ ਚੈਨਲਾਈਜ਼ ਕਰਨਾ ਸਮੇਂ ਦੀ ਲੋੜ ਤੇ ਮੁੱਖ ਮੰਗ-ਬਲਰਾਮ ਪਰਾਸ਼ਰ <br/>

Ad Position 21
No active advertisement
ਅਜੀਤ ਡੈਸਕ 05-09-2025
ਸੁਖਸਾਲ, 4 ਸਤੰਬਰ (ਧਰਮ ਪਾਲ)-ਪਿਛਲੇ ਦਿਨਾਂ ਤੋਂ ਲਗਾਤਾਰ ਭਾਰੀ ਬਾਰਸ਼ ਪੈਣ ਕਾਰਨ ਜਿੱਥੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਨਹਿਰਾਂ ਦੇ ਕਿਨਾਰੇ ਨੁਕਸਾਨੇ ਜਾ ਰਹੇ ਹਨ ਉੱਥੇ ਹੀ ਭਾਖੜਾ ਡੈਮ ਵੀ ਪੂਰੇ ਉਫਾਨ 'ਤੇ ਹੋਣ ਤੋਂ ਬਾਅਦ ਬੇਲਿਆਂ ਵਿਚ ਹੜ੍ਹਾਂ ਵਾਲੇ ਹਾਲਾਤ ਬਣ ਚੁੱਕੇ ਹਨ ਤੇ ਇਲਾਕੇ ਦੇ ਨੌਜਵਾਨ ਪਾਰਟੀਬਾਜੀ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਅਗਾਊਾ ਮੋਕ ਡਰਿੱਲ ਜਾਂ ਬਿਨਾਂ ਕਿਸੇ ਟਰੇਨਿੰਗ ਤੋਂ ਬਿਨਾਂ ਕਿਸੇ ਸਰਕਾਰੀ ਭੱਤਿਆਂ ਤੋਂ ਆਪ ਮੁਹਾਰੇ ਨਹਿਰਾਂ ਤੇ ਪੈ ਰਹੇ ਪਾੜਾਂ ਨੂੰ ਭਰ ਰਹੇ ਹਨ ਦਰਿਆਵਾਂ ਦੇ ਕਿਨਾਰਿਆਂ ਨੂੰ ਬੋਰੀਆਂ ਲਗਾਉਂਦੇ ਦਿਖਾਈ ਦੇ ਰਹੇ ਹਨ | ਉੱਥੇ ਹੀ ਬੇਲਿਆਂ ਦੇ ਲੋਕਾਂ ਨੂੰ ਖਾਣ ਪੀਣ ਦੀ ਸਮਗਰੀ, ਚਾਰਾ ਵੀ ਆਪ ਮੁਹਾਰੇ ਹੀ ਪੁੱਜਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਇਹ ਪ੍ਰਗਟਾਵਾ ਬੇਲਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਤੇ ਭਾਵੁਕ ਹੁੰਦਿਆਂ ਆਪਣੇ ਸਾਥੀਆਂ ਰਵਿੰਦਰ ਕੁਮਾਰ ਰਿੰਕੂ, ਅਜੈ ਮਹਿੰਦਲੀ, ਵਿਜੈ ਕੁਮਾਰ, ਸੁਨੀਲ ਕੁਮਾਰ ਧਰਮਵੀਰ ਕੌਂਡਲ, ਅਮਨਦੀਪ ਸ਼ਰਮਾਂ ਦੇ ਨਾਲ ਨੌਜਵਾਨ ਭਾਜਪਾ ਆਗੂ ਜ਼ਿਲ੍ਹਾ ਚੀਫ ਸਪੋਕਸਮੈਨ ਬਲਰਾਮ ਪਰਾਸ਼ਰ ਨੇ ਕੀਤਾ | ਉਨ੍ਹਾਂ ਕਿਹਾ ਕਿ ਬਰਸਾਤੀ ਹੜ੍ਹਾਂ ਦੇ ਬਚਾਅ ਲਈ ਦਰਿਆਵਾਂ ਨੂੰ ਚੈਨਲਾਇਜ ਕਰਨਾ ਸਮੇਂ ਦੀ ਅਹਿਮ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਬਹੁਤ ਜਲਦ ਕੇਂਦਰੀ ਪਾਰਟੀ ਹਾਈ ਕਮਾਂਡ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਗਰਾਂਊਾਡ ਜ਼ੀਰੋ ਦੀ ਜਾਣਕਾਰੀ ਉਨ੍ਹਾਂ ਨੂੰ ਦੇਣਗੇ ਇਸ ਸਬੰਧੀ ਉਹ ਪਹਿਲਾਂ ਵੀ ਫੋਨ ਰਾਹੀਂ ਪਾਰਟੀ ਹਾਈਕਮਾਂਡ ਨੂੰ ਕੁੱਝ ਜਾਣਕਾਰੀ ਦੇ ਚੁੱਕੇ ਹਨ | ਇਸ ਮੌਕੇ ਉਨ੍ਹਾਂ ਨਾਲ ਸਥਾਨਕ ਭਾਜਪਾ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਰਖਾਲੀ ਦੀਆਂ ਸੜਕਾਂ 'ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ, ਪ੍ਰਸ਼ਾਸਨ ਨਹੀਂ ਲੈ ਰਿਹਾ ਲੋਕਾਂ ਦੀ ਆ ਕੇ ਸਾਰ <br/> ਅਗਲੀ ਖ਼ਬਰ ਹੜ੍ਹਾਂ ਦੀ ਮਾਰ ਚਲ ਰਹੇ ਪਿੰਡਾਂ ਦਾ ਕੀਤਾ ਸੀ.ਪੀ.ਆਈ.ਐਮ. ਦੇ ਆਗੂਆਂ ਨੇ ਕੀਤਾ ਦੌਰਾ <br/>
Ad Position 24