13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਹੜ੍ਹ ਰਾਹਤ ਸਮੱਗਰੀ ਭੇਜੀ <br/>

Ad Position 21
No active advertisement
ਅਜੀਤ ਡੈਸਕ 05-09-2025
ਸ੍ਰੀ ਚਮਕੌਰ ਸਾਹਿਬ, 4 ਸਤੰਬਰ (ਜਗਮੋਹਣ ਸਿੰਘ ਨਾਰੰਗ)-ਅੱਜ ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਵਲੋਂ ਆਪਣਾ ਪੰਜਾਬ ਫਾਊਡੇਸ਼ਨ ਦੇ ਸਰਪ੍ਰਸਤ ਜਗਜੀਤ ਸਿੰਘ ਧੂਰੀ ਦੇ ਯਤਨਾ ਸਦਕਾ ਪੰਜਾਬ ਵਿਚ ਆਏ ਹੜ੍ਹ ਕਾਰਨ ਪ੍ਰਭਾਵਿਤ ਪਰਿਵਾਰਾਂ ਲਈ ਖ਼ਾਲਸਾ ਏਡ ਸੈਂਟਰ ਰੂਪਨਗਰ ਵਿਖੇ ਰਾਹਤ ਸਮਗਰੀ ਦਿੱਤੀ ਗਈ | ਸਕੂਲ ਦੇ ਐਮ. ਡੀ. ਹਰਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਸਦਕਾ ਸਕੂਲ ਪ੍ਰਬੰਧਕ, ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੇ ਸਹਿਯੋਗ ਸਦਕਾ ਇੱਕਤਰ ਕੀਤੀ ਰਾਹਤ ਸਮਗਰੀ ਜਿਸ ਵਿਚ ਦਵਾਈਆਂ, ਦਲੀਆ, ਖਿਚੜੀ, ਆਟਾ, ਦਾਲਾਂ, ਬਿਸਕੁਟ, ਰਸ, ਆਚਾਰ, ਕੱਪੜੇ, ਪਾਣੀ ਦੀਆਂ ਬੋਤਲਾਂ, ਮੋਮਬੱਤੀਆਂ, ਮੱਛਰ ਮਾਰ ਦਵਾਈ ਅਤੇ ਹੋਰ ਲੋੜੀਂਦੇ ਸਮਾਨ ਦਾ ਇੱਕ ਵਾਹਨ ਭਰ ਕੇ ਬੱਸ ਭਰ ਕੇ ਸਕੂਲ 'ਚੋਂ ਭੇਜਿਆ ਗਿਆ | ਜਿਸ ਨੂੰ ਅੱਗੇ ਖ਼ਾਲਸਾ ਏਡ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਵਿਚ ਪਹੁੰਚਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮਗਰੀ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਆਪਣੇ ਕੋਲੋ ਤੇ ਇਲਾਕੇ ਦੇ ਹਰ ਘਰ ਵਿਚ ਜਾ ਕੇ ਇਕੱਤਰ ਕੀਤੀ | ਇਸ ਮੌਕੇ ਰਿਟਾ: ਫਲਾਇਟ ਲੈਫਟੀਨੈਂਟ ਗੁਰਮੁੱਖ ਸਿੰਘ ਮੱਲ੍ਹੀ, ਮਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਮੱਲ੍ਹੀ, ਪਿ੍ੰਸੀਪਲ ਮੁਕੇਸ਼ ਕੁਮਾਰ ਅਗਰਵਾਲ, ਐਡਮਿਨ ਸੰਦੀਪ ਕੌਰ, ਵਾਈਸ ਪਿ੍ੰਸੀਪਲ ਨੀਸ਼ਾ ਠਾਕੁਰ ਸਮੇਤ ਸਮੂਹ ਸਟਾਫ਼ ਮੈਂਬਰ ਆਪਣਾ ਪੰਜਾਬ ਫਾਊਾਡੇਸ਼ਨ ਦੇ ਮੈਂਬਰ ਅਤੇ ਖ਼ਾਲਸਾ ਏਡ ਸੈਂਟਰ ਰੂਪਨਗਰ ਦੇ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਹੜ੍ਹ ਪੀੜਤਾਂ ਲਈ ਭੇਜਿਆ ਸਾਮਾਨ <br/> ਅਗਲੀ ਖ਼ਬਰ ਸ਼ਾਹਪੁਰ ਬੇਲਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਧਾਇਕ ਚੱਢਾ ਵਲੋਂ ਕਿਸ਼ਤੀ ਦਾ ਪ੍ਰਬੰਧ <br/>
Ad Position 24