ਖਰੜ, 4 ਸਤੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਲੋੜਵੰਦਾਂ ਲੋਕਾਂ ਦੀ ਸਹਾਇਤਾ ਲਈ ਲਾਇਨਜ਼ ਕਲੱਬ ਖਰੜ ਸਿਟੀ ਦੇ ਮੈਂਬਰਾਂ ਵਲੋਂ ਯੋਗਦਾਨ ਪਾਉਂਦੇ ਹੋਏ ਸਾਮਾਨ ਭੇਜਿਆ ਜਾ ਰਿਹਾ ਹੈ | ਕਲੱਬ ਦੇ ਪ੍ਰਾਜੈਕਟ ਚੇਅਰਮੈਨ ਸਾਹਿਲ ਕੋਹਲੀ ਨੇ ਦੱਸਿਆ ਕਿ ਕਲੱਬ ਦੇ ਫਸਟ ਪ੍ਰਧਾਨ ਅਤੇ ਨਗਰ ਕੌਂਸਲ ਖਰੜ ਦੇ ਵਾਰਡ ਨੰ. 4 ਤੋਂ ਕਾੌਂਸਲਰ ਗੋਵਿੰਦਰ ਸਿੰਘ ਚੀਮਾ ਅਤੇ ਹੋਰਨਾਂ ਵਲੋ ਸਾਮਾਨ ਇਕੱਠਾ ਕਰਕੇ ਹੜ੍ਹਾਂ ਪੀੜਤਾਂ ਦੀ ਮਦਦ ਲਈ ਭੇਜਿਆ ਜਾਣਾ ਹੈ, ਜਿਸ ਵਿਚ ਕੰਬਲ, ਤਿ੍ਪਾਲਾਂ, ਲੋਅਰ, ਟੀ-ਸ਼ਰਟ ਅਤੇ ਖਾਣ-ਪੀਣ ਦਾ ਸਾਮਾਨ ਆਦਿ ਸ਼ਾਮਿਲ ਹੈ | ਇਸ ਮੌਕੇ ਹਰਜਿੰਦਰ ਸਿੰਘ ਜੰਡਪੁਰ, ਗੁਰਬਖਸ਼ ਸਿੰਘ ਨੰਬਰਦਾਰ ਹਰਲਾਲਪੁਰ, ਸੁਖਵੀਰ ਸਿੰਘ ਹਰਲਾਲਪੁਰ, ਪਰਮਪ੍ਰੀਤ ਸਿੰਘ ਤੇ ਪੰਕਜ ਚੱਢਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |