ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਮਿਲਣਗੀਆਂ ਬਿਹਤਰ ਸਹੂਲਤਾਂ, ਵਾਰਡ 34 ਦੇ ਪਾਰਕਾਂ ਦਾ ਹੋਵੇਗਾ ਕਾਇਆ-ਕਲਪ
ਚੰਡੀਗੜ੍ਹ, 12 ਨਵੰਬਰ (ਸੰਦੀਪ ਕੁਮਾਰ ਮਾਹਨਾ)-ਵਾਰਡ ਨੰਬਰ 34 ਦੇ ਪਾਰਕਾਂ ’ਚ ਹੁਣ ਸੈਰ ਦੇ ਨਾਲ-ਨਾਲ ਕਸਰਤ ਅਤੇ ਆਰਾਮ ਦੀਆਂ ਆਧੁਨਿਕ ਸਹੂਲਤਾਂ ਵੀ ਉਪਲਬਧ ਹੋਣਗੀਆਂ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45 ਤੇ 46 ਦੇ ਪਾਰਕਾਂ ’ਚ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ, ਜਿਸ ਦਾ ਉਦਘਾਟਨ ਇਲਾਕੇ ਦੇ ਸੀਨੀਅਰ ਸਿਟੀਜ਼ਨਾਂ ਦੇ ਹੱਥੋਂ ਕਰਵਾਇਆ।
ਕ
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਸੈਕਟਰ 45 ਤੇ 46 ਦੇ ਪਾਰਕਾਂ ’ਚ ਬਣਾਏ ਜਾਣ ਵਾਲੇ ਓਪਨ ਏਅਰ ਜਿਮ ਤੇ ਹੱਟਸ ਦਾ ਉਦਘਾਟਨ ਕਰਦੇ ਹੋਏ, ਨਾਲ ਮੌਜੂਦ ਇਲਾਕਾ ਨਿਵਾਸੀ। ਅਜੀਤ ਤਸਵੀਰ
13-11-2026
ਚੰਡੀਗੜ੍ਹ, 12 ਨਵੰਬਰ (ਸੰਦੀਪ ਕੁਮਾਰ ਮਾਹਨਾ)-ਵਾਰਡ ਨੰਬਰ 34 ਦੇ ਪਾਰਕਾਂ ’ਚ ਹੁਣ ਸੈਰ ਦੇ ਨਾਲ-ਨਾਲ ਕਸਰਤ ਅਤੇ ਆਰਾਮ ਦੀਆਂ ਆਧੁਨਿਕ ਸਹੂਲਤਾਂ ਵੀ ਉਪਲਬਧ ਹੋਣਗੀਆਂ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45 ਤੇ 46 ਦੇ ਪਾਰਕਾਂ ’ਚ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ, ਜਿਸ ਦਾ ਉਦਘਾਟਨ ਇਲਾਕੇ ਦੇ ਸੀਨੀਅਰ ਸਿਟੀਜ਼ਨਾਂ ਦੇ ਹੱਥੋਂ ਕਰਵਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਵਾਰਡ ਦੇ ਪਾਰਕਾਂ ਨੂੰ ਵਧੇਰੇ ਸੁੰਦਰ, ਸਾਫ਼-ਸੁਥਰਾ ਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਸਹੂਲਤਾਂ ਨਾਲ ਲੈਸ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਾਰਕ ਕਿਸੇ ਵੀ ਇਲਾਕੇ ਦੀਆਂ ਅਹਿਮ ਜਨਤਕ ਥਾਵਾਂ ਹੁੰਦੇ ਹਨ, ਜਿਥੇ ਲੋਕ ਸੈਰ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਹਨ। ਇਸ ਲਈ ਇਨ੍ਹਾਂ ਥਾਵਾਂ ’ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਲਈ ਕਰੀਬ 40 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਵੱਖ-ਵੱਖ ਟੈਂਡਰਾਂ ਰਾਹੀਂ ਕੰਮ ਕਰਵਾਏ ਜਾ ਰਹੇ ਹਨ। ਇਸ ਤਹਿਤ ਵੱਖ-ਵੱਖ ਪਾਰਕਾਂ ਵਿਚ ਓਪਨ ਏਅਰ ਜਿਮ ਸਥਾਪਤ ਕੀਤੇ ਜਾਣਗੇ, ਲੋਕਾਂ ਦੇ ਬੈਠਣ ਲਈ ਨਵੀਆਂ ਬੈਂਚਾਂ ਲਗਾਈਆਂ ਜਾਣਗੀਆਂ ਅਤੇ ਹੱਟਸ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਇਨ੍ਹਾਂ ਸਹੂਲਤਾਂ ਨਾਲ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਕਸਰਤ ਕਰਨ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਮੌਕਾ ਮਿਲੇਗਾ। ਗਾਬੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਵਿਸ਼ੇਸ਼ ਲਾਭ ਸੀਨੀਅਰ ਸਿਟੀਜ਼ਨਾਂ ਨੂੰ ਹੋਵੇਗਾ। ਪਾਰਕਾਂ ਵਿਚ ਬਣਨ ਵਾਲੇ ਹੱਟਸ ਤੇ ਬੈਠਣ ਲਈ ਲਗਾਈਆਂ ਜਾਣ ਵਾਲੀਆਂ ਬੈਂਚਾਂ ਰਾਹੀਂ ਬਜ਼ੁਰਗਾਂ ਨੂੰ ਆਰਾਮ ਕਰਨ ਅਤੇ ਆਪਣੇ ਸਾਥੀਆਂ ਨਾਲ ਬੈਠ ਕੇ ਗੱਲਬਾਤ ਕਰਨ ਲਈ ਬਿਹਤਰ ਮਾਹੌਲ ਮਿਲੇਗਾ। ਇਸ ਤੋਂ ਇਲਾਵਾ ਨੌਜਵਾਨਾਂ ਤੇ ਹੋਰ ਉਮਰ ਵਰਗ ਦੇ ਲੋਕ ਵੀ ਓਪਨ ਏਅਰ ਜਿਮ ਦੀ ਸਹੂਲਤ ਦਾ ਲਾਭ ਉਠਾ ਸਕਣਗੇ। ਗਾਬੀ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਵਾਰਡ ਦੇ ਹਰੇਕ ਸੈਕਟਰ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਨਤਕ ਥਾਵਾਂ ਦਾ ਵੀ ਵਿਕਾਸ ਕੀਤਾ ਜਾਵੇ। ਪਾਰਕਾਂ ਦੇ ਸੁੰਦਰੀਕਰਨ ਅਤੇ ਸਹੂਲਤਾਂ ਦੇ ਵਿਸਥਾਰ ਨਾਲ ਬੱਚਿਆਂ, ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਸਮੇਤ ਹਰ ਵਰਗ ਨੂੰ ਲਾਭ ਪਹੁੰਚੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਡ ਦੇ ਵਿਕਾਸ ਕਾਰਜਾਂ ਨੂੰ ਲੋਕਾਂ ਦੀਆਂ ਲੋੜਾਂ ਅਤੇ ਸੁਝਾਵਾਂ ਅਨੁਸਾਰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪਾਰਕਾਂ ’ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਓਪਨ ਏਅਰ ਜਿਮ, ਬੈਂਚਾਂ ਤੇ ਹੱਟਸ ਦੀ ਉਸਾਰੀ ਨਾਲ ਪਾਰਕਾਂ ’ਚ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਲਾਕੇ ਦਾ ਵਾਤਾਵਰਨ ਵੀ ਹੋਰ ਸੁਖਾਵਾਂ ਬਣੇਗਾ। ਇਸ ਮੌਕੇ ਕਰਨਲ ਦਲਜੀਤ ਬਿੰਦਰਾ, ਕੁਲਦੀਪ ਸਿੰਘ, ਤਰਨਜੀਤ ਚਾਵਲਾ, ਸੰਜੀਵ ਕੁਮਾਰ, ਰਾਜਵੀਰ ਮਾਨ, ਐੱਸ. ਐੱਸ. ਗਰੇਵਾਲ, ਪ੍ਰਦੀਪ ਵਰਮਾ, ਡੀ. ਐੱਸ. ਬਿੰਦਰਾ, ਵਿਨੋਦ ਕੁਮਾਰ, ਐੱਮ. ਜੀ. ਵਸ਼ਿਸ਼ਟ, ਸੁਖੀਰਾਮ ਸ਼ਰਮਾ, ਰਾਜਬੀਰ, ਬਲਜੀਤ ਸਿੰਘ, ਰਹੜੂ, ਕ੍ਰਿਸ਼ਨ ਅਰੋੜਾ ਮੁਸਾਫ਼ਿਰ, ਦਲਜੀਤ ਸਿੰਘ ਸੋਢੀ, ਮੋਹਨ ਲਾਲ ਗਰੋਵਰ, ਦਿਲਬਾਗ ਸਿੰਘ, ਜੋਗਿੰਦਰ ਸਿੰਘ ਜੋਗੀ, ਜੇ. ਸੀ. ਕਲੇਰ, ਬਲਬੀਰ ਸਿੰਘ ਅਤੇ ਪਵਨ ਕੁਮਾਰ ਗੁਪਤਾ ਸਮੇਤ ਕਈ ਪਤਵੰਤੇ ਹਾਜ਼ਰ ਸਨ।