ਸ਼੍ਰੋਮਣੀ ਅਕਾਲੀ ਦਲ ( ਬ ) ਚੰਡੀਗੜ੍ਹ ਇਕਾਈ ਨੇ ਨਵੇਂ ਅਹੁਦੇਦਾਰ ਐਲਾਨੇ
ਚੰਡੀਗੜ੍ਹ, 12 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ’ਚ ਵੱਖ-ਵੱਖ ਅਹੁੇਦਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਚੰਡੀਗੜ੍ਹ, 12 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ’ਚ ਵੱਖ-ਵੱਖ ਅਹੁੇਦਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ. ਚਰਨਜੀਤ ਸਿੰਘ ਵਿਲੀ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਕਰਦਿਆਂ 1 ਸਰਪ੍ਰਸਤ, 4 ਸੀਨੀਅਰ ਮੀਤ ਪ੍ਰਧਾਨ, 6 ਮੀਤ ਪ੍ਰਧਾਨ, 1 ਸਕੱਤਰ ਜਨਰਲ, 1 ਜਨਰਲ ਸਕੱਤਰ- ਜਥੇਬੰਦੀ, 1 ਜਨਰਲ ਸਕੱਤਰ, 4 ਸਕੱਤਰ ਤੇ 1 ਖਜ਼ਾਨਚੀ ਦੇ ਅਹੁੱਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਾਰੀ ਸੂਚੀ ਅਨੁਸਾਰ ਮੇਜਰ ਕਰਨੈਲ ਸਿੰਘ ਨੂੰ ਸਰਪ੍ਰਸਤ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਜੋਂ ਬਲਵਿੰਦਰ ਸਿੰਘ, ਜ਼ਬਰਜੰਗ ਸਿੰਘ, ਨਾਇਬ ਸਿੰਘ ਦੇਸੂਮਾਜਰਾ ਤੇ ਬਚਿੱਤਰ ਸਿੰਘ ਟਿਵਾਣਾ, ਮੀਤ ਪ੍ਰਧਾਨਾਂ ’ਚ ਜਸਵਿੰਦਰ ਸਿੰਘ, ਅਸ਼ੋਕ ਗਰੋਵਰ, ਪਰਜਿੰਦਰ ਸਿੰਘ ਲਾਲੀ, ਰਾਜੀਵ ਤੁਲੀ, ਨਿਰਭੈ ਸਿੰਘ ਤੇ ਡਾ. ਸੰਜੀਵ ਕੰਬੋਜ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨਾ ਨੂੰ ਸਕੱਤਰ ਜਨਰਲ, ਮਨਦੀਪ ਸਿੰਘ ਨੂੰ ਜਨਰਲ ਸਕੱਤਰ ਜਥੇਬੰਦੀ, ਐਡਵੋਕੇਟ ਅਮਰਜੀਤ ਸਿੰਘ ਗੁਜਰਾਲ ਨੂੰ ਜਨਰਲ ਸਕੱਤਰ ਅਤੇ ਅਸ਼ੋਕ ਸ਼ਰਮਾ, ਸੁਨੀਲ ਰਾਠੀ, ਅਮਰਜੀਤ ਸਿੰਘ ਸੈਣੀ, ਆਦਿਲ ਖਾਨ ਨੂੰ ਸਕੱਤਰ ਤੇ ਗੌਰਵ ਸੇਠੀ ਨੂੰ ਖ਼ਜਾਨਚੀ ਵਜੋਂ ਨਿਯੁਕਤ ਕੀਤਾ ਗਿਆ ਹੈ।