28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਤਲੁਜ ਦਰਿਆ 'ਚ ਡਰੇਨ ਬਣਾਉਣ ਨੂੰ ਲੈ ਕੇ ਪਿਆ ਰੇੜਕਾ <br/>

Ad Position 21
No active advertisement
ਅਜੀਤ ਡੈਸਕ 07-09-2025
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਦਾਊਦਪੁਰ ਨੇੜੇ ਸਤਲੁਜ ਦਰਿਆ 'ਤੇ ਬੰਨ ਨੂੰ ਖੋਰਾ ਲੱਗਣ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਇਲਾਕਾ ਵਾਸੀ ਆਪਣੇ ਪੱਧਰ 'ਤੇ ਬੰਨ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਸਨ, ਹਾਲਾਂਕਿ ਇੱਥੇ ਫੌਜ ਅਤੇ ਪ੍ਰਸ਼ਾਸਨ ਵੀ ਕਾਰਜਾਂ ਵਿਚ ਡਟਿਆ ਹੋਇਆ ਸੀ, ਇਸ ਮਾਮਲੇ ਨੂੰ ਲੈ ਕੇ ਅੱਜ ਇਲਾਕਾ ਵਾਸੀਆਂ ਨੇ ਰੂਪਨਗਰ ਵਿਖੇ ਪੁਲਿਸ ਲਾਈਨ ਸਾਹਮਣੇ ਕੌਮੀ ਰਾਜ ਮਾਰਗ 'ਤੇ ਧਰਨਾ ਲਾ ਦਿੱਤਾ | ਧਰਨਾਕਾਰੀਆਂ ਦਾ ਦੋਸ਼ ਸੀ ਕਿ ਬੰਨ ਨੂੰ ਖੋਰਾ ਲੱਗਣ ਦਾ ਮੁੱਖ ਕਾਰਨ ਦਰਿਆ ਵਿਚ ਜੰਗਲਾਤ ਵਿਭਾਗ ਦੀ ਜਮੀਨ 'ਚ ਲੱਗੇ ਪਾਪੂਲਰ ਦੇ ਦਰਖ਼ਤ ਹਨ ਜੋ ਕੁਝ ਉੱਚ ਅਧਿਕਾਰੀਆਂ ਦੇ ਚਹੇਤਿਆਂ ਵਲੋਂ ਲਗਾਏ ਗਏ ਹਨ | ਇਸ ਕਰਕੇ ਪਾਣੀ ਦਾ ਵਹਾਅ ਦਾਊਦਪੁਰ ਵਾਲੇ ਪਾਸੇ ਵੱਲ ਮੁੜ ਗਿਆ ਅਤੇ ਬੰਨ ਨੂੰ ਖੋਰਾ ਲੱਗ ਗਿਆ | ਲੋਕਾਂ ਦਾ ਕਹਿਣਾ ਸੀ ਕਿ ਉਹ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗਾਂ ਕੋਲ ਮੰਗ ਕਰ ਚੁੱਕੇ ਹਨ ਕਿ ਜੰਗਲਾਤ ਦੀ ਇਸ ਜਮੀਨ ਵਿੱਚੋਂ ਡਰੇਨ ਕੱਢ ਕੇ ਪਾਣੀ ਦਾ ਵਹਾਅ ਸਿੱਧਾ ਕੀਤਾ ਜਾਵੇ, ਪਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ | ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕੁੱਝ ਪ੍ਰਭਾਵਸ਼ਾਲੀ ਵਿਅਕਤੀ, ਜਿਨ੍ਹਾਂ ਨੇ ਇਸ ਜਮੀਨ 'ਤੇ ਨਜਾਇਜ਼ ਕਬਜ਼ਾ ਕਰਕੇ ਦਰਖ਼ਤ ਲਗਾਏ ਹੋਏ ਹਨ, ਉਹਨਾਂ ਦੀ ਪਹੁੰਚ ਕਰਕੇ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ | ਇਸ ਕਰਕੇ ਇਲਾਕੇ ਵਿਚ ਖੌਫ ਦਾ ਮਾਹੌਲ ਹੈ ਕਿਉਂਕਿ ਜੇਕਰ ਬੰਨ ਟੁੱਟ ਗਿਆ ਤਾਂ ਜ਼ਮੀਨਾਂ ਅਤੇ ਲੋਕਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ | ਦੁਪਹਿਰ ਨੂੰ ਸ਼ੁਰੂ ਹੋਏ ਇਸ ਧਰਨੇ ਦੌਰਾਨ ਲੋਕ ਆਪਣੀਆਂ ਟਰਾਲੀਆਂ ਟਰੈਕਟਰ ਲਿਆ ਕੇ ਰਾਜਮਾਰਗ 'ਤੇ ਬੈਠ ਗਏ, ਜਿਸ ਕਰਕੇ ਚੰਡੀਗੜ੍ਹ ਤੋਂ ਦੁਆਬਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਜਾਣ ਵਾਲੀ ਟਰੈਫਿਕ ਪ੍ਰਭਾਵਿਤ ਹੋਈ | ਪੁਲਿਸ ਨੂੰ ਟਰੈਫਿਕ ਦਾ ਰੂਟ ਬਦਲਣਾ ਪਿਆ | ਸ਼ਾਮ 7 ਵਜੇ ਧਰਨਾਕਾਰੀਆਂ ਦੀ ਐਸ.ਡੀ.ਐਮ. ਰੂਪਨਗਰ ਸੰਜੀਵ ਕੁਮਾਰ ਨਾਲ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਭਰੋਸਾ ਦਿੱਤਾ ਕਿ ਸੰਬੰਧਿਤ ਜਮੀਨਾਂ ਦੇ ਇਲਾਕੇ ਦੇ ਸਰਪੰਚਾਂ ਨਾਲ ਕੱਲ ਨੂੰ ਡਿਪਟੀ ਕਮਿਸ਼ਨਰ ਸਾਹਮਣੇ ਮੀਟਿੰਗ ਕਰਵਾਈ ਜਾਵੇਗੀ | ਫੈਸਲੇ ਅਨੁਸਾਰ ਕਾਰਵਾਈ ਹੋਵੇਗੀ | ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਸ਼ਾਮ 7:30 ਵਜੇ ਧਰਨਾ ਸਮਾਪਤ ਕਰ ਦਿੱਤਾ |


Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਬਾਦਲ ਵਲੋਂ ਕੀਤੀ ਜਾ ਰਹੀ ਲਾ-ਮਿਸਾਲ ਸੇਵਾ- ਭਾਈ ਚਾਵਲਾ <br/> ਅਗਲੀ ਖ਼ਬਰ ਦਾਊਦਪੁਰ ਅਤੇ ਫੱਸੇ ਬੰਨ੍ਹ ਦੇ ਸੇਵਾਦਾਰਾਂ ਲਈ ਲਿਜਾਇਆ ਜਾ ਰਿਹੈ ਲੰਗਰ <br/>
Ad Position 24