09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਾਬਾ ਗਾਜੀ ਦਾਸ ਕਲੱਬ ਤੇ ਇਲਾਕਾ ਵਾਸੀਆਂ ਵਲੋਂ ਹੜ੍ਹ ਪੀੜਤਾਂ ਨੂੰ ਸਹਾਇਤਾ ਭੇਟ

Ad Position 21
No active advertisement
ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਬਾਬਾ ਗਾਜੀ ਦਾਸ ਕਲੱਬ ਤੇ ਇਲਾਕਾ ਮੋਰਿੰਡਾ ਦੀ ਸੰਗਤ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੇੜੇ ਪਿੰਡ ਬਾਊਪੁਰ ਦੇ ਹੜ੍ਹ ਪੀੜਤਾਂ ਲਈ ਵੱਡੀ ਸਹਾਇਤਾ ਭੇਜੀ ਗਈ | ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਾਊਪੁਰ ਤੇ ਆਸ-ਪਾਸ ਦਾ ਇਲਾਕਾ ਅਜੇ ਵੀ ਹੜ੍ਹ ਦੇ ਪਾਣੀਆਂ ਨਾਲ ਬਹੁਤ ਪ੍ਰਭਾਵਿਤ ਹੈ, ਜਿਸ ਕਾਰਨ ਲੋਕਾਂ ਤੇ ਪਸ਼ੂਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਾਜਵਾ ਨੇ ਦੱਸਿਆ ਕਿ ਕਲੱਬ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 3100 ਲੀਟਰ ਡੀਜ਼ਲ ਭੇਟ ਕੀਤਾ ਗਿਆ | ਇਸ ਤੋਂ ਇਲਾਵਾ, ਮੋਰਿੰਡਾ ਬਲਾਕ ਦੇ ਕਈ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ 6 ਟਰਾਲੀਆਂ ਚਾਰਾ ਪਹੁੰਚਾਇਆ ਗਿਆ | ਹਰ ਟਰਾਲੀ ਵਿਚ 100 ਕੁਇੰਟਲ ਚਾਰਾ ਸੀ, ਇਸ ਤਰ੍ਹਾਂ ਕੁੱਲ 600 ਕੁਇੰਟਲ ਪਸ਼ੂਆਂ ਲਈ ਚਾਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਪਦਮਸ੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੀ ਸੰਗਤ ਨਾਲ ਮੌਜੂਦ ਸਨ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ | ਉਹਨਾਂ ਕਿਹਾ ਕਿ ਸੰਗਤ ਦੇ ਇਕੱਠੇ ਯਤਨਾਂ ਨਾਲ ਹੀ ਹੜ੍ਹ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦਾ ਹੱਲ ਸੰਭਵ ਹੈ | ਇਸ ਮੌਕੇ ਬੀਰਦਵਿੰਦਰ ਸਿੰਘ ਬੱਲਾਂ, ਜਸਪਾਲ ਸਿੰਘ ਦਿਓਲ, ਨਿਤਿਨ ਗੋਹਲ, ਰਾਜਿੰਦਰ ਸਿੰਘ ਗੋਪਾਲਪੁਰ, ਹਰਧਿਆਨ ਸਿੰਘ ਗੋਪਾਲਪੁਰ, ਵਿੱਕੀ ਢੇਸਪੁਰਾ, ਬਲਦੇਵ ਸਰਪੰਚ ਮਾਜਰੀ, ਜਗਤਾਰ ਸਿੰਘ ਸਰਪੰਚ ਦੁੱਲਚੀ ਮਾਜਰਾ, ਸਿਕੰਦਰ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਸੋਹੀ ਚੇਅਰਮੈਨ, ਗੁਰਪ੍ਰੀਤ ਸਿੰਘ ਫੌਜੀ ਸਰਪੰਚ, ਵਿਵੇਕ ਸ਼ਰਮਾ, ਜੱਗਾ ਮਕੜੌਨਾ, ਪ੍ਰਦੀਪ ਰੁੜਕੀ ਸਮੇਤ ਕਲੱਬ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ | ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਹਾਇਤਾ ਉਨ੍ਹਾਂ ਲਈ ਵੱਡੀ ਰਾਹਤ ਹੈ ਕਿਉਂਕਿ ਹੜ੍ਹ ਕਾਰਨ ਪਸ਼ੂਆਂ ਲਈ ਚਾਰਾ ਅਤੇ ਹੋਰ ਸਹੂਲਤਾਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਖੈਰਾਬਾਦ ਤੋਂ ਛੋਟਾ, ਵੱਡਾ ਫੂਲ ਨੂੰ ਜਾਣ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਰੂਪਨਗਰ ਸ਼ਹਿਰ ਦੇ ਅਟਕੇ ਕੰਮ ਤੇਜ਼ੀ ਨਾਲ ਪਟੜੀ 'ਤੇ ਲਿਆਉਣ ਦੀ ਕਵਾਇਦ ਸ਼ੁਰੂ
Ad Position 24