09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖੈਰਾਬਾਦ ਤੋਂ ਛੋਟਾ, ਵੱਡਾ ਫੂਲ ਨੂੰ ਜਾਣ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਖ਼ਰਾਬ ਹਾਲਤ ਵਿਚ ਪਈ ਖੈਰਾਬਾਦ ਤੋਂ ਛੋਟਾ ਤੇ ਵੱਡਾ ਫੂਲ ਨੂੰ ਜੋੜਨ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦੀ ਆਰੰਭਤਾ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ | ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਸੁੱਖ-ਸੁਵਿਧਾਵਾਂ ਅਤੇ ਵਿਕਾਸ ਨੂੰ ਸਭ ਤੋਂ ਪਹਿਲ ਦੇ ਰਹੀ ਹੈ | ਇਹ ਸੜਕ ਕਈ ਪਿੰਡਾਂ ਲਈ ਜੀਵਨਰੇਖਾ ਸਾਬਤ ਹੋਵੇਗੀ ਕਿਉਂਕਿ ਇਸ ਰਾਹੀਂ ਲੋਕਾਂ ਨੂੰ ਆਵਾਜਾਈ ਵਿਚ ਸੁਵਿਧਾ ਦੇ ਨਾਲ ਖੇਤੀਬਾੜੀ ਸਮਾਨ ਨੂੰ ਮੰਡੀਆਂ ਤੱਕ ਪਹੁੰਚਾਉਣ ਅਤੇ ਵਿਦਿਆਰਥੀਆਂ ਨੂੰ ਸਕੂਲ-ਕਾਲਜ ਤੱਕ ਜਾਣ ਵਿਚ ਆਸਾਨੀ ਮਿਲੇਗੀ | ਤਕਨੀਕੀ ਜਾਣਕਾਰੀ ਦਿੰਦਿਆਂ ਐਕਸੀਐਨ ਸੁਗੰਧ ਸਿੰਘ ਭੁੱਲਰ, ਐੱਸ.ਡੀ.ਓ. ਕੁਮਰ ਚੁਰਾਇਆ ਅਤੇ ਜੇ.ਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੀ ਲੰਬਾਈ ਲਗਪਗ 1.80 ਕਿਲੋਮੀਟਰ ਹੈ, ਜਿਸ ਨੂੰ 14 ਫੁੱਟ ਚੌੜਾ ਬਣਾਇਆ ਜਾਵੇਗਾ | ਇਸ 'ਤੇ 50.16 ਲੱਖ ਰੁਪਏ ਦੀ ਲਾਗਤ ਆਵੇਗੀ | ਕੰਮ ਏ.ਪੀ. ਬਿਲਡਰ ਰੋਪੜ ਨੂੰ ਸੌਂਪਿਆ ਗਿਆ ਹੈ ਅਤੇ ਇਹ ਕੁੱਝ ਮਹੀਨਿਆਂ ਵਿਚ ਪੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਖੈਰਾਬਾਦ ਦੀ ਸਰਪੰਚ ਹਰਦੀਪ ਕੌਰ, ਛੋਟਾ ਫੂਲ ਦੀ ਸਰਪੰਚ ਕੁਲਵਿੰਦਰ ਕੌਰ, ਵੱਡਾ ਫੂਲ ਦੇ ਸਰਪੰਚ ਜਸਵੰਤ ਸਿੰਘ ਸਮੇਤ ਕਈ ਪਿੰਡ ਨਿਵਾਸੀ ਹਾਜ਼ਰ ਸਨ | ਪਿੰਡ ਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਇਸ ਸੜਕ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਹੁਣ ਨਵੀਨੀਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪਿੰਡਾਂ ਦਾ ਵਿਕਾਸ ਨਵਾਂ ਰੁਖ ਲਵੇਗਾ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਨਰਿੰਦਰ ਸਿੰਘ ਸਿੱਟਾ ਦੀ ਯਾਦ 'ਚ ਕਿ੍ਕੇਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਬਾਬਾ ਗਾਜੀ ਦਾਸ ਕਲੱਬ ਤੇ ਇਲਾਕਾ ਵਾਸੀਆਂ ਵਲੋਂ ਹੜ੍ਹ ਪੀੜਤਾਂ ਨੂੰ ਸਹਾਇਤਾ ਭੇਟ
Ad Position 24