09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਗਰ ਕੌਂਸਲ ਪ੍ਰਧਾਨ ਸਾਹਨੀ ਨੇ ਕੀਤਾ ਰਾਮ-ਲੀਲ੍ਹਾ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 23-09-2025
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਮਹਾਵੀਰ ਡਰਾਮਾਟਿਕ ਕਲੱਬ ਪੁਰਾਣਾ ਗੁਰਦੁਆਰਾ ਵਲੋਂ ਨਵਰਾਤਰਿਆਂ ਦੀ ਆਮਦ ਮੌਕੇ ਸ੍ਰੀ ਰਾਮ-ਲੀਲ੍ਹਾ ਸ਼ੁਰੂ ਕੀਤੀ ਗਈ | ਇਸ ਰਾਮ-ਲੀਲ੍ਹਾ ਦਾ ਰਸਮੀ ਉਦਘਾਟਨ ਮੁਕੰਮਲ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਨੰਗਲ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਕੀਤਾ ਗਿਆ | ਇਸ ਮੌਕੇ, ਕਲੱਬ ਮੈਂਬਰਾਂ ਨੇ ਦਰਸ਼ਕਾਂ ਨੂੰ ਸਰਵਣ ਦੀ ਆਪਣੇ ਪਿਤਾ ਪ੍ਰਤੀ ਸ਼ਰਧਾ ਪੇਸ਼ ਕੀਤੀ ਤੇ ਉਨ੍ਹਾਂ ਨੂੰ ਜੀਵਨ ਵਿਚ ਮਾਪਿਆਂ ਦੀ ਮਹੱਤਤਾ ਤੇ ਉਨ੍ਹਾਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ | ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ, ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਰਾਮਲੀਲਾ ਦੇ ਮੰਚਨ ਦਾ ਉਦੇਸ਼ ਭਗਵਾਨ ਰਾਮ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਲੋਕ ਉਨ੍ਹਾਂ ਤੋਂ ਗਿਆਨ ਲੈ ਸਕਣ ਅਤੇ ਚੰਗੇ ਕੰਮ ਕਰ ਸਕਣ | | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਵਿਸ਼ਾਲ ਸੰਦਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੀ ਲੀਲ੍ਹਾ ਮਹਾਵੀਰ ਡਰਾਮਾਟਿਕ ਕਲੱਬ ਵਲੋਂ ਪੂਰੀਆਂ ਰਸਮਾਂ-ਰਿਵਾਜਾਂ ਨਾਲ ਮੰਚਨ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਵਿਚ ਭਗਵਾਨ ਸ੍ਰੀ ਰਾਮ ਦਾ ਕਿਰਦਾਰ ਟੋਨੀ ਢਲ ਵਲੋਂ ਨਿਰਦੇਸ਼ਕ ਤੇ ਲਕਸ਼ਮਣ ਵਲੋਂ ਵਿਕਾਸ ਸੰਦਲ, ਅਜੈ ਕੈਸ਼ੀਅਰ ਅਤੇ ਦਸ਼ਰਥ ਵਲੋਂ ਕਲੱਬ ਦੇ ਜਨਰਲ ਸਕੱਤਰ ਅਤੇ ਰਾਜਨ ਸਾਹਨੀ ਵਲੋਂ ਰਾਵਣ, ਮੋਹਿਤ ਕਾਲੀਆ ਵਲੋਂ ਸੁਰਪੰਖਾ, ਸੁਖਜੀਤ ਸਿੰਘ ਮੇਘਨਾਥ ਦੀ ਭੂਮਿਕਾ ਨਿਭਾਉਣਗੇ | ਇਸ ਮੌਕੇ ਪ੍ਰਧਾਨ ਵਿਸ਼ਾਲ ਸੰਦਲ, ਸਰਦਾਰ ਗੁਰਨਾਮ ਸਿੰਘ, ਅਸ਼ੋਕ ਮਹਾਜਨ, ਡਾਕਟਰ ਰੋਹਿਤ ਸੰਦਲ, ਵੇਦ ਪ੍ਰਕਾਸ਼ ਦੇਸਰਾਜ ਰਾਣਾ, ਡਾ: ਸੋਮਦੱਤ ਪਾਠਕ, ਸੰਜੀਵ ਪਾਠਕ, ਰਾਜਨ ਸਾਹਨੀ, ਆਨੰਦ ਸੰਦਲ, ਬਬਲੂ ਸ਼ਰਮਾ, ਰਿਸ਼ਭ ਸੰਦਲ, ਪੰਡਿਤ ਰਜਿੰਦਰ ਪ੍ਰਸਾਦ, ਡਾ: ਪ੍ਰਦੀਪ ਗੁਲਾਟੀ, ਐੱਸ.ਐੱਸ. ਮੌਂਦਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਹੜ੍ਹ ਪੀੜਤਾਂ ਲਈ ਦੂਜੀ ਵਾਰ ਸਹਾਇਤਾ ਰਾਸ਼ੀ ਭੇਟ ਅਗਲੀ ਖ਼ਬਰ ਬੇਲਾ ਕਾਲਜ ਵਿਖੇ ਮੌਕ-ਸੰਸਦ ਸੈਸ਼ਨ ਕਰਵਾਇਆ
Ad Position 24