ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਸੱਦੇ 'ਤੇ ਇਲਾਕੇ ਦੇ ਕਿਸਾਨਾਂ ਦਾ ਭਰਵਾਂ ਇਕੱਠ ਕੀਤਾ ਗਿਆ, ਜਿਸ 'ਚ ਲਟਕ ਰਹੇ ਕਿਸਾਨੀ ਮਸਲਿਆਂ ਅਤੇ ਹੜ੍ਹਾਂ ਨਾਲ ਫ਼ਸਲ ਅਤੇ ਹੋਰ ਹੋਏ ਨੁਕਸਾਨ ਦੀ ਗਿਰਦਾਵਰੀ ਦਾ ਕੰਮ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ ਗਈ | ਮੀਟਿੰਗ 'ਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਲਾਕੇ ਦੇ ਪੇਂਡੂ ਖੇਤਰਾਂ 'ਚ ਕਿਸਾਨੀ ਫ਼ਸਲ ਝੋਨਾ, ਮੱਕੀ, ਚਾਰਾ ਅਤੇ ਹੋਰ ਫ਼ਸਲਾਂ ਦੇ ਹੋਏ ਨੁਕਸਾਨ ਦੀ ਜਲਦ ਗਿਰਦਾਵਰੀ ਕਰਵਾਉਣ ਲਈ ਹਲਕੇ ਦੇ ਪਟਵਾਰੀਆਂ ਨਾਲ ਰਾਬਤਾ ਕਰਨ ਤੇ ਪ੍ਰਭਾਵਤ ਕਿਸਾਨਾਂ ਨੂੰ ਜਲਦ ਮੁਆਵਜਾਂ ਦਵਾਉਣ ਲਈ ਵੀ ਚਰਚਾ ਕੀਤੀ ਗਈ | ਉਨ੍ਹਾਂ ਆੜ੍ਹਤੀਆਂ ਅਤੇ ਸੈਲਰ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸਾਨਾਂ ਦੀ ਫਸਲ 'ਤੇ ਕੱਟ ਲਗਾਇਆ ਤਾਂ ਉਨ੍ਹਾਂ ਕਿਹਾ ਖਿਲਾਫ ਧਰਨੇ ਮੁਜਾਹਰਿਆਂ ਦੇ ਨਾਲ-ਨਾਲ ਅਦਾਲਤੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ | ਮੀਟਿੰਗ 'ਚ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਤੇ ਵਿਚਾਰ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਦੀ ਪੁਲਿਸ ਪੜਤਾਲ ਤੁਰੰਤ ਸਰਕਾਰ ਆਪਣੇ ਪੱਧਰ 'ਤੇ ਕਰਵਾਵੇ ਤੇ ਸਮਾਜ ਵਿਰੋਧੀ ਲੋਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਮੀਟਿੰਗ ਨੂੰ ਕਿਸਾਨ ਆਗੂ ਜੈਮਲ ਸਿੰਘ ਭੜੀ, ਸ਼ਮਸ਼ੇਰ ਸਿੰਘ, ਜਸਪਾਲ ਸਿੰਘ ਢਾਹੇ, ਗਿਆਨੀ ਮਨਜੀਤ ਸਿੰਘ ਢਾਡੀ, ਹਿੰਮਤ ਸਿੰਘ ਰਾਣਾ ਅਗੰਮਪੁਰ, ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਸਰਕਲ ਪ੍ਰਧਾਨ ਸੰਤ ਸਿੰਘ ਹਜਾਰਾ ਅਤੇ ਬਲਵੀਰ ਸਿੰਘ ਬੜਾ ਪਿੰਡ, ਮਨਜੀਤ ਸਿੰਘ, ਪੰਚ ਮਲਕੀਤ ਸਿੰਘ ਝੱਖੀਆ, ਸੁਰਜੀਤ ਸਿੰਘ ਚਹਿੜ ਮਜਾਰਾ, ਫ਼ੌਜੀ ਅਵਤਾਰ ਸਿੰਘ ਬੇਲਾ, ਗੁਰਦੀਪ ਸਿੰਘ, ਹਰਜੀਤ ਸਿੰਘ ਲੋਦੀਪੁਰ, ਰਾਮ ਰਤਨ ਮੁਜਾਰਾ, ਬਲਦੇਵ ਸਿੰਘ, ਮਹਿਮਾ ਸਿੰਘ, ਨਰੇਸ਼ ਕੁਮਾਰ, ਚਰਨਜੀਤ ਸਿੰਘ ਜੌੜਾ ਨੰਗਲ, ਸੁੱਚਾ ਸਿੰਘ ਲੋਦੀਪੁਰ, ਗੁਰਦਿਆਲ ਸਿੰਘ ਬੈਂਸ ਤੇ ਹੋਰ ਹਾਜ਼ਰ ਸਨ |