10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਪ੍ਰੀਖਿਆ ਦੇ ਨਤੀਜੇ ਦਾ ਐਲਾਨ

Ad Position 21
No active advertisement
ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਅੰਤਰਰਾਸ਼ਟਰੀ ਸਵੈਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜੋਨ ਵਿਚ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਜਾਰੀ ਕੀਤਾ ਗਿਆ | ਇਹ ਇਮਤਿਹਾਨ 22 ਅਗਸਤ 2025 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਸੀ | ਜੋਨਲ ਕੋਆਰਡੀਨੇਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਚ ਲਗਭਗ 200 ਸਕੂਲਾਂ ਦੇ ਕਰੀਬ 8500 ਵਿਦਿਆਰਥੀਆਂ ਨੇ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਭਾਗ ਲਿਆ | ਦਰਜਾ ਦੂਜਾ, ਛੇਵੀਂ ਤੋਂ ਅੱਠਵੀਂ ਜਮਾਤ ਚ ਪਹਿਲਾ ਸਥਾਨ ਕੁਸਮਨਪ੍ਰੀਤ ਕੌਰ (ਕਿਡਜ ਪੈਰਾਡਾਈਜ਼ ਸਕੂਲ, ਰੰਗੀਲਪੁਰ), ਦੂਜਾ ਸਥਾਨ ਪ੍ਰਭਲੀਨ ਕੌਰ (ਪਰਿਵਾਰ ਵਿਛੋੜਾ ਪਬਲਿਕ ਸਕੂਲ, ਸਰਸਾ ਨੰਗਲ) ਅਤੇ ਤੀਜਾ ਸਥਾਨ ਪ੍ਰਤਿਕਸ਼ ਅੱਤਰੀ (ਲਵਡੇਲ ਪਬਲਿਕ ਸਕੂਲ, ਸ੍ਰੀ ਕੀਰਤਪੁਰ ਸਾਹਿਬ) ਨੇ ਹਾਸਲ ਕੀਤਾ | ਦਰਜਾ ਤੀਜਾ, ਨੌਵੀਂ ਤੋਂ ਬਾਰ੍ਹਵੀਂ ਜਮਾਤ 'ਚ ਪਹਿਲਾ ਸਥਾਨ ਮੰਨਤਪ੍ਰੀਤ ਕੌਰ (ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਬੇਲਾ), ਦੂਜਾ ਸਥਾਨ ਅਸ਼ਵਿੰਦਰ ਕੌਰ (ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ, ਜਿੰਦਵੜੀ) ਅਤੇ ਤੀਜਾ ਸਥਾਨ ਜਸਕੀਰਤ ਕੌਰ (ਬੀ. ਬੀ. ਐੱਮ. ਬੀ. ਡੀ. ਏ. ਵੀ. ਪਬਲਿਕ ਸਕੂਲ, ਨੰਗਲ) ਨੇ ਪ੍ਰਾਪਤ ਕੀਤਾ | ਜੋਨਲ ਸਕੱਤਰ ਮਨਦੀਪ ਸਿੰਘ ਅਤੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮਮੈਂਟੋ, ਜਦਕਿ ਹੋਰ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਵਿਤਾ ਵਰਮਾ ਦੀ ਪੁਸਤਕ 'ਸੁਪਨੇ ਹਕੀਕਤ ਬਣਦੇ ਨੇ' ਲੋਕ ਅਰਪਣ ਅਗਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਕਿਸਾਨਾਂ ਦਾ ਹੋਇਆ ਇਕੱਠ
Ad Position 24