10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਵਿਤਾ ਵਰਮਾ ਦੀ ਪੁਸਤਕ 'ਸੁਪਨੇ ਹਕੀਕਤ ਬਣਦੇ ਨੇ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਚ ਮੈਡਮ ਕਵਿਤਾ ਵਰਮਾ ਦੁਆਰਾ ਲਿਖੀ ਗਈ ਪੁਸਤਕ 'ਸੁਪਨੇ ਹਕੀਕਤ ਬਣਦੇ ਨੇ' ਨੂੰ ਲੋਕ ਅਰਪਣ ਕਰਨ ਲਈ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਾਜ ਕੁਮਾਰ ਖੋਸਲਾ ਨੇ ਪੁਸਤਕ ਰਿਲੀਜ਼ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਵਿਤਾ ਵਰਮਾ ਦੇ ਸਿਖਿਆਦਾਇਕ ਤੇ ਰਚਨਾਤਮਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ, ਜੋ ਕਿ ਵਿਦਿਆਰਥੀਆਂ ਅਤੇ ਆਮ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ | ਇਸ ਮੌਕੇ ਪੁਸਤਕ 'ਤੇ ਵਿਚਾਰ ਪੇਸ਼ ਕਰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਨੇ ਇਸਦੀ ਵਿਲੱਖਣਤਾ ਬਾਰੇ ਦੱਸਿਆ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਲੇਖਿਕਾ ਨੂੰ ਅਸ਼ੀਰਵਾਦ ਦਿੱਤਾ | ਡਾ. ਦੇਵਿੰਦਰ ਸੈਫ਼ੀ ਨੇ ਇਸ ਰਚਨਾ ਨੂੰ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਾਲਾ ਸਰੋਤ ਕਰਾਰ ਦਿੱਤਾ | ਬਲਵਿੰਦਰ ਸਿੰਘ ਭੱਟੀ ਨੇ ਇਸਨੂੰ ਸਮੇਂ ਦੀ ਲੋੜ੍ਹ ਦੱਸਿਆ ਅਤੇ ਭਾਸ਼ਾ ਵਿਭਾਗ ਪਟਿਆਲਾ ਦੇ ਖੋਜ ਅਫ਼ਸਰ ਸੰਤੋਖ ਸਿੰਘ ਸੁੱਖੀ ਨੇ ਪੁਸਤਕ ਦੀ ਸਾਹਿਤਕ ਮਹੱਤਾ 'ਤੇ ਵਿਚਾਰ ਰੱਖੇ | ਇਸ ਮੌਕੇ ਯੋਗੇਸ਼ ਮੋਹਨ ਪੰਕਜ (ਵਾਈਸ ਚੇਅਰਮੈਨ, ਡੀ. ਏ. ਵੀ. ਸਕੂਲ), ਪਿ੍ੰਸੀਪਲ ਨਿਸ਼ਾ ਸਮਨੋਤਰਾ, ਧਰਮਿੰਦਰ ਸਿੰਘ ਭੰਗੂ, ਗੁਰਿੰਦਰ ਸਿੰਘ ਕਲਸੀ ਸਮੇਤ ਕਈ ਵਿਦਵਾਨਾਂ ਨੇ ਵੀ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਜਸਵਿੰਦਰ ਕੌਰ, ਕੁਲਵੰਤ ਸਿੰਘ, ਯਤਿੰਦਰ ਕੌਰ ਮਾਹਲ, ਪਿ੍ੰਸੀਪਲ ਸੰਗੀਤਾ ਰਾਣੀ ਤੇ ਹੋਰ ਵਿਅਕਤੀ ਵੀ ਹਾਜ਼ਰ ਸਨ | ਲੇਖਿਕਾ ਕਵਿਤਾ ਵਰਮਾ ਨੇ ਪੁਸਤਕ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਦਕਿ ਅਵਤਾਰ ਕਿ੍ਸ਼ਨ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦਾ ਮੰਚ ਸੰਚਾਲਨ ਤੇਜਿੰਦਰ ਸਿੰਘ ਬਾਜ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਪ੍ਰੀਖਿਆ ਦੇ ਨਤੀਜੇ ਦਾ ਐਲਾਨ
Ad Position 24