ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਨੰਨ੍ਹੇ ਦੀਪਕ ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਰੋਟਰੀ ਕਲੱਬ ਰੂਪਨਗਰ ਵਲੋਂ ਤਿੰਨ ਸਕੂਲਾਂ-ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਬਿੰਦਰਖ ਤੇ ਗਾਂਧੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ 135 ਸਕੂਲ ਬੈਗ ਵੰਡੇ ਗਏ | ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿਚ ਬੇਲਾ ਰੋਡ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਝੱਲੀਆਂ ਖੁਰਦ ਵਿਖੇ 65 ਬੈਗ ਵੰਡੇ ਗਏ ਸਨ | ਸਮਾਰੋਹ ਦੇ ਮੁੱਖ ਮਹਿਮਾਨ ਸਹਾਇਕ ਗਵਰਨਰ ਰੋਟੇਰੀਅਨ ਗੁਰਪ੍ਰੀਤ ਸਿੰਘ ਸਨ | ਕਲੱਬ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਅਤੇ ਸਕੱਤਰ ਡਾ. ਅੰਕੁਰ ਵਾਹੀ ਨੇ ਦੱਸਿਆ ਕਿ ਕਲੱਬ ਨੇ ਦੋ ਪੜਾਵਾਂ ਵਿਚ ਕੁੱਲ 200 ਬੈਗ ਵੰਡੇ ਹਨ | ਬੈਗ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਦੀ ਸਿਫਾਰਸ਼ 'ਤੇ ਦਿੱਤੇ ਗਏ | ਇਸ ਮੌਕੇ ਸਕੂਲ ਪਿ੍ੰਸੀਪਲਾਂ ਤੇ ਸਟਾਫ਼ ਨੇ ਕਲੱਬ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਪ੍ਰੋਜੈਕਟ ਦੇ ਚੇਅਰਮੈਨ ਅਤੇ ਪ੍ਰਧਾਨ ਇਲੈਕਟ ਰੋਟੇਰੀਅਨ ਗਗਨ ਸੈਣੀ ਨੇ ਤਾਲਮੇਲ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਇਆ | ਕਲੱਬ ਮੈਂਬਰਾਂ, ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਡਾ. ਬੀ. ਪੀ. ਐੱਸ. ਪਰਮਾਰ, ਡਾ. ਜੇ. ਕੇ. ਸ਼ਰਮਾ, ਡਾ. ਊਸ਼ਾ ਭਾਟੀਆ, ਕੁਲਵੰਤ ਸਿੰਘ ਅਤੇ ਜੇ. ਪੀ. ਐੱਸ. ਰੀਹਲ ਸ਼ਾਮਲ ਸਨ, ਨੇ ਸਰਗਰਮ ਭਾਗੀਦਾਰੀ ਕੀਤੀ |