26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭਾਜਪਾ ਮੰਡਲ ਮੋਰਿੰਡਾ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਮੋਰਿੰਡਾ, 27 ਸਤੰਬਰ (ਪਿ੍ਤਪਾਲ ਸਿੰਘ)-ਭਾਜਪਾ ਮੰਡਲ ਮੋਰਿੰਡਾ ਵਲੋਂ ਮੰਡਲ ਪ੍ਰਧਾਨ ਰਾਜੇਸ਼ ਭਾਟੀਆ ਦੀ ਅਗਵਾਈ ਹੇਠ ਮਹਾਨ ਰਾਸ਼ਟਰਵਾਦੀ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਮੰਡਲ ਪ੍ਰਧਾਨ ਰਾਜੇਸ਼ ਭਾਟੀਆ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ | ਉਨ੍ਹਾਂ ਦਾ ਜੀਵਨ ਹਰ ਭਾਰਤੀ ਲਈ ਪ੍ਰੇਰਨਾ ਸਰੋਤ ਹੈ | ਪੰਡਿਤ ਜੀ ਨੇ 'ਏਕਾਤਮ ਮਾਨਵਵਾਦ' ਦਾ ਸਿਧਾਂਤ ਦਿੱਤਾ | ਇਸ ਸਿਧਾਂਤ ਨੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਰਾਹ ਦਿਖਾਇਆ | ਪੰਡਿਤ ਜੀ ਸੱਚੇ ਅਰਥਾਂ ਵਿਚ ਰਾਸ਼ਟਰਭਗਤ ਸਨ | ਇਸ ਮਹਾਨ ਰਾਸ਼ਟਰਵਾਦੀ ਦੇ ਜਨਮ ਦਿਨ 'ਤੇ ਮੰਡਲ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਪ੍ਰਣ ਲਿਆ | ਇਸ ਮੌਕੇ ਦਰਸ਼ਨ ਸਿੰਘ ਸ਼ਿਵਜੋਤ, ਜ਼ਿਲ੍ਹਾ ਮੰਤਰੀ ਗੁਰਪ੍ਰੀਤ ਕੌਰ, ਉਪ ਪ੍ਰਧਾਨ ਰਜਨੀਸ਼ ਖੰਨਾ, ਸ਼ਿਵ ਭਾਟੀਆ, ਹਰਕੇਸ਼ ਰਾਣਾ, ਸੰਜਨਾ ਕੱਕੜ, ਸਾਕਸ਼ੀ ਸੂਦ, ਜਨਰਲ ਸਕੱਤਰ ਨੇਤਰ ਸਿੰਘ ਰਾਣਾ, ਅਮਿਤ ਕੁਮਾਰ, ਮਾਈਨਾਰਟੀ ਸੈੱਲ ਪ੍ਰਧਾਨ ਜਰਨੈਲ ਸਿੰਘ, ਪਰਮਵੀਰ ਸ਼ਰਮਾ, ਕਸ਼ਮੀਰ ਸਿੰਘ, ਸਾਹਿਲ ਸਿੰਘ, ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ ਤੇ ਉਪ ਪ੍ਰਧਾਨ ਮੰਜੂ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ <br/> ਅਗਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ <br/>
Ad Position 24