ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੀਵੇ ਘਰ-ਘਰ ਪਹੁੰਚਾ ਕੇ ਰੌਸ਼ਨ ਕਰਨ ਵਾਲੇ ਕਿਰਤੀਆਂ ਨੂੰ ਆਧੁਨਿਕ ਬਿਜਲਈ ਦੀਵਿਆਂ ਦੀ ਪਈ ਵੱਡੀ ਮਾਰ <br/>

Ad Position 21
No active advertisement
ਅਜੀਤ ਡੈਸਕ 19-10-2025
ਨੂਰਪੁਰ ਬੇਦੀ, 18 ਅਕਤੂਬਰ (ਵਿੰਦਰਪਾਲ ਝਾਂਡੀਆਂ)-ਅੱਜ ਦੇ ਆਧੁਨਿਕ ਯੁੱਗ ਦੀ ਵੱਡੀ ਤਬਦੀਲੀ ਨੇ ਜਿੱਥੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ | ਉੱਥੇ ਕਿਰਤੀ ਵਰਗ ਨੂੰ ਵਿਹਲਾ ਕਰਨ 'ਚ ਵੀ ਵੱਡਾ ਯੋਗਦਾਨ ਪਾਇਆ ਹੈ | ਜਿਸ ਦੇ ਚੱਲਦਿਆਂ ਦੀਵਾਲੀ ਦੇ ਪਵਿੱਤਰ ਤਿਉਹਾਰ ਮਨਾਉਣ ਨੂੰ ਲੈ ਕੇ ਹਰ ਵਰਗ ਦੇ ਲੋਕਾਂ 'ਚ ਭਾਰੀ ਉਤਸ਼ਾਹ ਹੁੰਦਾ ਹੈ, ਉੱਥੇ ਪੁਰਾਤਨ ਸਮੇਂ ਵਿਚ ਇਸ ਤਿਉਹਾਰ ਮੌਕੇ 'ਤੇ ਮਿੱਟੀ ਦੇ ਦੀਵੇ ਘਰ-ਘਰ ਵੇਚਣ ਵਾਲੇ ਕਿਰਤੀਆਂ ਨੂੰ ਅੱਜ ਤੇਜ਼ ਰਫ਼ਤਾਰੀ ਆਧੁਨਿਕ ਯੁੱਗ, ਚ ਰੰਗ ਬਿਰੰਗੇ ਬਿਜਲਈ ਦੀਵਿਆਂ ਦੀ ਵੱਡੀ ਮਾਰ ਪਈ ਹੈ | ਜਿਸ ਕਾਰਨ ਦੀਵਾਲੀ ਤੋਂ ਪਹਿਲਾ ਕਾਫ਼ੀ ਉਤਸ਼ਾਹ ਨਾਲ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਕਿਰਤੀਆਂ ਦਾ ਜੱਦੀ ਪੁਸ਼ਤੀ ਕਿੱਤਾ ਆਧੁਨਿਕਤਾ ਦੇ ਦੌਰ ਦੀ ਭੇਟ ਚੜ੍ਹ ਗਿਆ ਹੈ | ਜੋ ਦਿਨੋਂ ਦਿਨ ਚੌਪਟ ਹੁੰਦਾ ਜਾ ਰਿਹਾ ਹੈ | ਘਰ ਘਰ ਦੀਵੇ ਪਹੁੰਚ ਕੇ ਹੋਰਨਾਂ ਦੇ ਘਰਾਂ ਨੂੰ ਰੌਸ਼ਨ ਕਰਨ ਵਾਲੇ ਇਹ ਕਿਰਤੀ ਖ਼ੁਦ ਦੇ ਘਰ ਦੀ ਰੌਸ਼ਨੀ ਤੋਂ ਵਾਂਝੇ ਹੁੰਦੇ ਜਾ ਰਹੇ ਹੈ | ਇਸ ਕਿੱਤੇ 'ਚ ਲੱਗੇ ਕਿਰਤੀਆਂ ਦੀ ਅਗਲੀ ਪੀੜੀ ਆਧੁਨਿਕਤਾ ਦੀ ਮਾਰ ਕਾਰਨ ਆਪਣੇ ਪੁਸ਼ਤੈਨੀ ਕਲਾਂ ਤੇ ਕਾਰੋਬਾਰ ਤੋਂ ਮੂੰਹ ਮੋੜ ਲਿਆ ਹੈ | ਜਿਸ ਕਾਰਨ ਇਹ ਪੁਰਾਤਨ ਕਿੱਤਾ ਅਲੋਪ ਹੁੰਦਾ ਜਾ ਰਿਹਾ ਹੈ | ਇਸ ਕਿੱਤੇ ਨਾਲ ਜੁੜੇ ਕਿਰਤੀਆਂ ਦਾ ਕਹਿਣਾ ਹੈ, ਕਿ ਸਰਕਾਰਾਂ ਨੂੰ ਇਸ ਵਿਰਾਸਤੀ ਕਿੱਤੇ ਨੂੰ ਸੁਰਜੀਤ ਰੱਖਣ ਲਈ ਉਨਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ 'ਤੇ ਉਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ | ਕਿਉਂਕਿ ਇਸ ਕਿੱਤੇ ਨਾਲ ਜੁੜੇ ਮਿਹਨਤੀ ਕਿਰਤੀਆਂ ਦੇ ਘਰ ਦੇ ਚੁਲੇ ਇਸ ਸਮੇਂ ਮੁਸ਼ਕਿਲ ਨਾਲ ਚੱਲਦੇ ਹਨ | ਜਿਸ 'ਤੇ ਬਿਜਲਈ ਆਧੁਨਿਕ ਲਾਈਟਾਂ ਦੀ ਵੱਡੀ ਮਾਰ ਪੈ ਰਹੀ ਹੈ | ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਪਿੰਡ ਪਿੰਡ ਸਾਈਕਲ ਤੇ ਰੱਖ ਘਰ ਘਰ ਜਾ ਕੇ ਮਿੱਟੀ ਦੇ ਦੀਵੇ ਵੇਚ ਰਿਹਾ 'ਤੇ ਆਪਣੇ ਪੁਸ਼ਤੈਨੀ ਕਿੱਤੇ ਨਾਲ ਜੁੜੇ ਕਿਰਤੀ ਰਾਮ ਕੁਮਾਰ ਧਮਾਣਾ ਨੇ ਇਸ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿੱਟੀ ਦੇ ਬਰਤਨ 'ਤੇ ਦੀਵੇ ਬਣਾਉਣ ਲਈ ਕਾਫ਼ੀ ਮਿਹਨਤ ਲੱਗਦੀ ਹੈ, ਪਰ ਮਿਹਨਤ ਦਾ ਵਾਜਬ ਮੁੱਲ ਨਹੀਂ ਮਿਲਦਾ | ਜਿਸ ਕਰਕੇ ਉਨਾਂ ਦੀ ਅਗਲੀ ਨੌਜਵਾਨ ਪੀੜੀ ਇਹ ਕਿੱਤਾ ਨਹੀਂ ਕਰਨਾ ਚਾਹੁੰਦੀ | ਉਨਾਂ ਨੇ ਕਿਹਾ ਕਿ ਸਾਡੇ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ ਰੋਟੀ ਦਾ ਸਾਧਨ ਹੈ | ਪਰ ਆਧੁਨਿਕਤਾ ਦੇ ਦੌਰ ਵਿਚ ਦੀਵਿਆਂ ਦੀ ਜਗਾ ਰੰਗ ਬਿਰੰਗੀ ਲੜੀਆਂ ਨੇ ਲੈ ਲਈ ਹੈ | ਜਿਸਨੂੰ ਖ਼ਰੀਦਣ ਲਈ ਇਸ ਸਮੇਂ ਲੋਕ ਖ਼ਰੀਦਣ ਵਧੇਰੇ ਤਰਜੀਹ ਦੇ ਰਹੇ ਹਨ | ਜਿਸ ਦੇ ਚੱਲਦੇ ਉਨਾਂ ਨੂੰ ਆਪਣੇ ਘਰ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੋ ਰਿਹਾ ਹੈ | ਇਸ ਕਿੱਤੇ ਨਾਲ ਜੁੜੇ ਕਿਰਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਸ ਧੰਦੇ ਅਤੇ ਕਲਾਂ ਨੂੰ ਸੁਰਜੀਤ ਰੱਖਣ ਲਈ ਇਸ ਵਰਗ ਦੀ ਮਾਲੀ ਹਾਲਤ ਸੁਧਾਰਨ ਵੱਲ ਧਿਆਨ ਦੇਵੇ ਤਾਂ ਜੋ ਅਲੋਪ ਹੁੰਦੇ ਜਾ ਰਹੇ ਪੁਰਾਤਨ ਵਿਰਾਸਤੀ ਕਾਰੋਬਾਰ ਸਾਂਭਿਆ ਜਾ ਸਕੇ ਨਹੀਂ ਤਾਂ ਇਹ ਧੰਦਾ ਅਗਲੀਆਂ ਪੀੜ੍ਹੀਆਂ ਲਈ ਸਿਰਫ਼ ਕਹਾਵਤ ਬਣ ਕੇ ਰਹਿ ਜਾਵੇਗਾ | ਲੋਕ ਆਪਣੇ ਬੱਚਿਆਂ ਨੂੰ ਦੱਸਣਗੇ ਕਿ ਦੀਵਾਲੀ ਤਿਉਹਾਰ ਮੌਕੇ 'ਤੇ ਮਿੱਟੀ ਦੇ ਦੀਵੇ ਜਗਾਇਆ ਕਰਦੇ ਸੀ |

Ad Position 22
No active advertisement
ਪਿਛਲੀ ਖ਼ਬਰ ਸੇਂਟ ਕਾਰਮਲ ਸਕੂਲ ਵਿਚ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ <br/> ਅਗਲੀ ਖ਼ਬਰ ਕਤਲੌਰ ਦੇ ਰਿਵਰਲੈਂਡ ਸਕੂਲ 'ਚ ਮਨਾਈ ਦੀਵਾਲੀ
Ad Position 24
No active advertisement