ਰੂਪਨਗਰ, 18 ਅਕਤੂਬਰ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਰੂਪਨਗਰ ਵਿਚ ਸ਼ਨੀਵਾਰ ਨੂੰ ਦੀਵਾਲੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਮਾਤਾ ਲੱਛਮੀ ਤੇ ਸ੍ਰੀ ਗਣੇਸ਼ ਜੀ ਦੀ ਪੂਜਾ ਨਾਲ ਹੋਈ | ਇਸ ਮੌਕੇ 'ਤੇ ਸ੍ਰੀ ਰਾਮ, ਸੀਤਾ ਤੇ ਲਕਸ਼ਮਣ ਜੀ ਦੀ ਸੁੰਦਰ ਝਾਕੀ ਵੀ ਤਿਆਰ ਕੀਤੀ ਗਈ | ਸਕੂਲ ਸੰਸਥਾਪਕ ਅਮਰਜੀਤ ਸਿੰਘ ਸੈਣੀ, ਐਮ.ਡੀ. ਸ੍ਰੀਮਤੀ ਮਾਧੁਰੀ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਸਟਾਫ਼ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਤੋਹਫ਼ੇ ਵੰਡੇ | ਵਿਦਿਆਰਥੀਆਂ ਲਈ ਅੰਤਰ-ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ | ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ ਅਤੇ ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਨੇ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਜਯਾ ਸੈਣੀ ਨੇ ਬੱਚਿਆਂ ਨਾਲ ਦੀਵੇ ਤੇ ਮੋਮਬੱਤੀਆਂ ਜਗਾ ਕੇ ਖੁਸ਼ੀ ਸਾਂਝੀ ਕੀਤੀ ਤੇ ਸਾਫ਼-ਸੁਥਰਾਈ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ | ਇਸ ਤਰ੍ਹਾਂ ਸਕੂਲ ਪਰਿਵਾਰ ਨੇ ਰਲਮਿਲ ਕੇ ਖੁਸ਼ੀਆਂ, ਪ੍ਰੇਮ ਤੇ ਏਕਤਾ ਦਾ ਸੰਦੇਸ਼ ਦਿੰਦਿਆਂ ਦੀਵਾਲੀ ਦਾ ਤਿਉਹਾਰ ਮਨਾਇਆ |