25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਰਥਿਕ ਮੰਦਹਾਲੀ ਨਾਲ ਜੂਝ ਰਿਹੈ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਾ ਘੁਮਿਆਰ ਭਾਈਚਾਰਾ <br/>

Ad Position 21
No active advertisement
ਅਜੀਤ ਡੈਸਕ 20-10-2025
ਸ੍ਰੀ ਅਨੰਦਪੁਰ, 19 ਅਕਤੂਬਰ (ਜੇ ਐਸ ਨਿੱਕੂਵਾਲ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਦੀਵਿਆਂ ਨਾਲ ਰੁਸ਼ਨਾਉਣ ਲਈ ਤਿਆਰ ਕਰਨ ਵਾਲਾ ਘੁਮਿਆਰ ਭਾਈਚਾਰਾ ਆਧੁਨਿਕਤਾ ਦੇ ਦੌਰ ਵਿਚ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਇਹ ਲੋਕ ਆਪਣੇ ਇਸ ਪੁਰਾਣੇ ਕਿੱਤੇ ਨੂੰ ਛੱਡ ਕੇ ਹੋਰ ਕਿੱਤਿਆਂ ਵੱਲ ਰੁੱਖ ਕਰ ਰਹੇ ਹਨ | ਮਿੱਟੀ ਦੇ ਦੀਵੇ ਬਣਾਉਣ ਦੇ ਕਾਰੋਬਾਰ ਕਰਨ ਵਾਲੇ ਸੁਰਿੰਦਰਪਾਲ ਸਿੰਘ ਸਿੰਦੂ ਵਾਸੀ ਚੰਡੇਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਜਾ ਮੁੱਲ ਖ਼ਰੀਦ ਕੇ ਖ਼ਾਸ ਕਿਸਮ ਦੀ ਮਿੱਟੀ ਅਤੇ ਰੇਤਾ ਲਿਆ ਕੇ ਘਰਾਂ ਚੁਲੱਕੜ, ਥੱਪਮਾ, ਕਨੇਰਾ, ਆਸਰੀ ਆਦਿ ਪੁਰਾਣੇ ਔਜਾਰਾਂ ਦੀ ਵਰਤੋਂ ਕਰਕੇ ਮਿੱਟੀ ਦੇ ਭਾਂਡਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਫਿਰ ਧੁੱਪ ਵਿਚ ਸੁਕਾਉਣ ਤੋਂ ਬਾਅਦ ਆਵੇ ਵਿਚ ਪਾ ਕੇ ਪਕਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਉਹ ਦੀਵੇ ਸਮੇਤ ਘਰਾਂ ਵਿਚ ਵਰਤਣ ਵਾਲੀਆਂ ਚਾਟੀਆਂ ਸਮੇਤ ਘੜੇ ਅਤੇ ਹੋਰ ਸਮਾਨ ਤਿਆਰ ਕਰਦੇ ਹਨ ਅਤੇ ਤਿਆਰ ਸਮਾਨ ਨੂੰ ਤਿਉਹਾਰਾਂ ਦੇ ਮੌਸਮ ਵਿਚ ਖ਼ੁਦ ਬਜਾਰ ਵਿਚ ਫੜ੍ਹੀ ਲਗਾ ਕੇ ਵੇਚਣਾ ਪੈਦਾ ਹੈ | ਉਨ੍ਹਾ ਦੱਸਿਆ ਕਿ ਸਾਡਾ ਕੰਮ ਇੱਕ ਸਾਲ ਵਿਚ ਤਿੰਨ ਕੁ ਮਹੀਨੇ ਹੀ ਹੁੰਦਾ ਹੈ ਅਤੇ ਇੱਕ ਵਿਅਕਤੀ ਸਾਰਾ ਦਿਨ ਪੂਰੇ ਪਰਿਵਾਰ ਨੂੰ ਨਾਲ ਲਾ ਕੇ ਸਿਰਫ਼ ਆਪਣੀ ਰੋਟੀ ਦਾਲ ਦਾ ਗੁਜ਼ਾਰਾ ਚਲਾ ਸਕਦਾ ਹੈ, ਤੇ ਦਸ ਮਹੀਨੇ ਉਨਾ ਨੂੰ ਹੋਰ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ | ਉਨ੍ਹਾਂ ਦੱਸਿਆ ਕਿ ਉਹ ਬੇਜ਼ਮੀਨੇ ਲੋਕ ਹਨ ਅਤੇ ਇਲਾਕੇ ਅੰਦਰ ਸਿਰਫ਼ ਪੰਦਰਾਂ ਦੇ ਕਰੀਬ ਲੋਕ ਹੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਕਰਨ ਵਾਲੇ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਪਈ ਭਾਰੀ ਬਰਸਾਤ ਕਾਰਨ ਉਨ੍ਹਾਂ ਨੂੰ ਵੱਡੇ ਨੁਕਸਾਨ ਝੱਲਣੇ ਪਏ ਹਨ | ਜਿਸ ਕਰਕੇ ਉਨ੍ਹਾਂ ਦੀ ਭਾਂਡੇ ਬਣਾਉਣ ਵਾਲੀ ਮਿੱਟੀ ਅਤੇ ਹੋਰ ਲੋੜੀਂਦਾ ਸਮਾਨ ਖ਼ਰਾਬ ਹੋ ਗਿਆ ਅਤੇ ਸਮਾਨ ਬਣਾਉਣ ਦੀ ਲਾਗਤ ਵਿਚ ਹੋਰ ਵਾਧਾ ਹੋ ਗਿਆ | ਜਦੋਂਕਿ ਆਮਦਨ ਪਹਿਲਾਂ ਨਾਲੋਂ ਵੀ ਘੱਟ ਗਈ ਹੈ | ਸਿੰਦੂ ਨੇ ਇੱਥੋਂ ਕਿਹਾ ਕਿ ਉਨ੍ਹਾਂ ਦੇ ਘਰ ਦੀਆਂ ਦੋ ਛੱਤਾਂ ਗਿਰਨ ਵਾਲੀਆਂ ਹਨ | ਪਰੰਤੂ ਉਨ੍ਹਾਂ ਕੋਲ ਸਾਧਨ ਨਾ ਹੋਣ ਕਰਕੇ ਡਰ ਅਤੇ ਗ਼ਰੀਬੀ ਵਿਚ ਜੀਵਨ ਗੁਜ਼ਾਰ ਰਹੇ ਹਨ | ਉਨ੍ਹਾਂ ਸੂਬਾ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੀ ਬਾਂਹ ਫੜੀ ਜਾਵੇ ਤੇ ਘਰ ਦੀ ਮੁਰੰਮਤ ਵਿਚ ਯੋਗਦਾਨ ਪਾਇਆ ਜਾਵੇ | ਸਿੰਦੂ ਨੇ ਕਿਹਾ ਕਿ ਗੁਜਰਾਤ ਤੇ ਰਾਜਸਥਾਨ ਤੋਂ ਆਉਣ ਵਾਲੇ ਮਿੱਟੀ ਦੇ ਸਮਾਨ ਨੇ ਇਸ ਰੁਜ਼ਗਾਰ ਨੂੰ ਸੱਟ ਮਾਰੀ ਹੈ, ਉੱਥੇ ਹੀ ਚੀਨ ਤੋਂ ਬਣੇ ਦੀਪਮਾਲਾ ਅਤੇ ਹੋਰ ਸਮਾਨ ਨੇ ਵੀ ਇਸ ਕੰਮ ਨੂੰ ਖ਼ਤਮ ਹੋਣ ਦੇ ਕਰਾਰ ਤੇ ਲਿਆ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਿਮਾਚਲ ਪ੍ਰਦੇਸ਼ ਵਿਚ ਮਿੱਟੀ ਦੇ ਬਰਤਨ ਬਣਾਉਣ ਵਾਲਿਆਂ ਨੂੰ ਮਸ਼ੀਨਾਂ ਤੇ ਹੋਰ ਸਮਾਨ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਂਦਾ ਹੈ | ਇਸੇ ਤਰਜ਼ 'ਤੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ ਭਾਈਚਾਰੇ ਦੀ ਬਾਂਹ ਫੜੀ ਜਾਵੇ ਅਤੇ ਖ਼ਾਸ ਰਿਆਇਤ ਦਿੱਤੀ ਜਾਵੇ ਤਾਂ ਜੋ ਪੁਰਾਤਨ ਕਿੱਤਾ ਪ੍ਰਫੁੱਲਿਤ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਲੋਂ ਗੁਰਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਆਰੰਭ <br/>
Ad Position 24