28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੋ ਜ਼ਖ਼ਮੀ, ਤਿੰਨ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 02-11-2025
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਦੋ ਨੌਜਵਾਨਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਮੁਲਜ਼ਮਾਂ ਦੀ ਪਛਾਣ ਸ਼ਿਵਾ, ਕੁਨਾਲ ਗਲਹੋਤਰਾ ਤੇ ਸੰਜੂ ਕੁੱਕੜ ਸਾਰੇ ਵਾਸੀ ਅਬੋਹਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਘਵ ਨਰੂਲਾ ਨੇ ਦੱਸਿਆ ਕਿ ਉਹ ਸੰਨਸ਼ਾਈਨ ਇਨਕਲੇਵ ਵਿਖੇ ਰਹਿੰਦਾ ਹੈ ਤੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ | ਉਹ ਸ਼ਿਵਾ ਬਡਵਾ ਵਾਸੀ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਲਗਭਗ 2-3 ਸਾਲਾਂ ਤੋਂ ਜਾਣਦਾ ਹੈ | 26 ਅਕਤੂਬਰ ਨੂੰ ਉਹ ਆਪਣੇ ਦੋਸਤ ਸੋਹਰਿਆ ਨਾਲ ਆਪਣੀ ਕਾਰ ਵਿਚ ਦੇਹਰਾਦੂਨ ਤੋਂ ਆ ਰਿਹਾ ਸੀ ਅਤੇ ਇਸੇ ਜਦੋਂ ਉਹ ਪੰਚਕੂਲਾ ਪਹੁੰਚੇ ਤਾਂ ਉਨ੍ਹਾਂ ਨੂੰ ਸ਼ਿਵਾ ਬਡਵਾ ਮਿਲ ਗਿਆ, ਜੋ ਕਿ ਸਾਡੇ ਨਾਲ ਹੀ ਗੱਡੀ ਵਿਚ ਬੈਠ ਗਿਆ | ਇਸ ਦੌਰਾਨ ਉਸ ਨੇ ਸ਼ਿਵਾ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਅਤੇ ਜਦੋਂ ਅਸੀਂ ਛੱਤ ਲਾਈਟਾਂ 'ਤੇ ਪਹੁੰਚੇ ਤਾਂ ਸ਼ਿਵਾ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਉਨ੍ਹਾਂ ਨੇ ਕਾਰ ਰੋਕ ਲਈ | ਇਸ ਮੌਕੇ ਸ਼ਿਵਾ ਨੇ ਸੰਜੂ, ਕੁਨਾਲ ਤੇ ਦੋ-ਤਿੰਨ ਹੋਰ ਅਣਪਛਾਤੇ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਡੰਡਿਆਂ ਤੇ ਮੁੱਕਿਆਂ ਨਾਲ ਕੁੱਟਿਆ | ਕੁਨਾਲ ਨੇ ਸੋਹਰਿਆ ਦੇ ਖੱਬੇ ਹੱਥ 'ਤੇ ਡੰਡੇ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਕੂਹਣੀ ਤੇ ਸੱਜੇ ਹੱਥ ਵਿਚ ਗੰਭੀਰ ਸੱਟਾਂ ਲੱਗੀਆਂ | ਝਗੜਾ ਹੁੰਦਾ ਦੇਖ ਜਦੋਂ ਲੋਕ ਇਕੱਠੇ ਹੋਏ ਤਾਂ ਹਮਲਾਵਰ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਉਹ ਜਾਂਦੇ ਸਮੇਂ ਉਸ ਦੀ ਕਾਰ ਦੀ ਵੀ ਭੰਨ-ਤੋੜ ਕਰ ਗਏ | ਜਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਹਰ ਵਿਅਕਤੀ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ-ਜੀਤੀ ਪਡਿਆਲਾ ਅਗਲੀ ਖ਼ਬਰ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਗਮਾਡਾ ਵਲੋਂ ਲਗਾਏ ਗਏ ਕੈਂਪ ਦੇ ਪਹਿਲੇ ਦਿਨ 864 ਕੇਸਾਂ ਦਾ ਕੀਤਾ ਨਿਪਟਾਰਾ : ਹਰਦੀਪ...
Ad Position 24