03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਹੀਦ ਰਣਜੀਤ ਸਿੰਘ ਭੈਣੀ ਦੀ ਯਾਦ 'ਚ ਗੇਟ ਬਣਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 04-11-2025
ਬੇਲਾ, 3 ਨਵੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਭੈਣੀ ਦੇ ਸ਼ਹੀਦ ਲਾਂਸਨਾਇਕ ਰਣਜੀਤ ਸਿੰਘ ਦੀ ਯਾਦ 'ਚ ਬੇਲਾ ਰੋਪੜ ਮਾਰਗ 'ਤੇ ਯਾਦਗਾਰੀ ਗੇਟ ਬਣਾਉਣ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਸ਼ਹੀਦ ਦੇ ਭਰਾ ਭਜਨ ਸਿੰਘ ਨੇ ਦੱਸਿਆ ਕਿ ਸ਼ਹੀਦ ਰਣਜੀਤ ਸਿੰਘ ਪੁੱਤਰ ਫ਼ਕੀਰ ਸਿੰਘ ਜੋ ਕਿ ਯੂਨਿਟ 11 ਸਿੱਖ ਐਲ. ਆਈ. ਮਛਲ ਸਬ ਸੈਕਟਰ ਜ਼ਿਲ੍ਹਾ ਕੁੱਪਵਾੜਾ ਜੰਮੂ ਕਸ਼ਮੀਰ 'ਚ ਤਾਇਨਾਤ ਸਨ ਅਚਾਨਕ ਹੀ ਦੁਸ਼ਮਣ ਵਲੋਂ ਕੀਤੇ ਹਮਲੇ ਨਾਲ ਇਕ ਅਗਸਤ 2022 ਨੂੰ ਰਣਜੀਤ ਸਿੰਘ ਸ਼ਹੀਦੀ ਪਾ ਗਏ ਸਨ | ਉਨ੍ਹਾਂ ਦੀ ਯਾਦ 'ਚ ਗ੍ਰਾਮ ਪੰਚਾਇਤ ਪਿੰਡ ਭੈਣੀ ਵਲੋਂ ਮਤਾ ਪਾ ਕੇ ਉਨ੍ਹਾਂ ਦੀ ਯਾਦ ਵਿਚ ਬੇਲਾ ਰੋਪੜ ਮਾਰਗ 'ਤੇ ਯਾਦਗਾਰੀ ਗੇਟ ਬਣਾਉਣ ਲਈ 20 ਮਈ 2025 ਨੂੰ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਰਖਾਸਤ ਦਿੱਤੀ ਸੀ | ਪਰ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਕਿ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਗੇਟ ਬਣਾਉਣ ਲਈ ਜਲਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਨੇ ਬਲਾਕ ਵਿਕਾਸ ਅਫ਼ਸਰ ਸ੍ਰੀ ਚਮਕੌਰ ਸਾਹਿਬ ਇਸ ਸੰਬੰਧੀ ਪੰਚਾਇਤ ਅਫ਼ਸਰ ਨੂੰ ਕਾਰਵਾਈ ਕਰਨ ਲਈ ਕਿਹਾ ਪੰਚਾਇਤ ਅਫ਼ਸਰ ਨੂੰ ਕਈ ਵਾਰ ਮਿਲ ਚੁੱਕੇ ਹਨ | ਪਰ ਹੁਣ ਤੱਕ ਗੇਟ ਬਣਾਉਣ ਲਈ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਨੇ ਡੀ. ਡੀ. ਪੀ. ਓ. ਸਾਹਿਬ ਰੂਪਨਗਰ ਤੇ ਬੀ. ਡੀ. ਪੀ. ਓ. ਚਮਕੌਰ ਸਾਹਿਬ ਨੂੰ ਅਨੇਕਾਂ ਵਾਰ ਮਿਲ ਕੇ ਕਾਰਵਾਈ ਆਰੰਭ ਕਰਨ ਦੀ ਦਰਖਾਸਤ ਕਰ ਚੁੱਕੇ ਹਨ | ਪਰ ਹੁਣ ਤੱਕ ਸ਼ਹੀਦ ਦੀ ਯਾਦ ਵਿਚ ਗੇਟ ਬਣਾਉਣ ਲਈ ਗਰਾਂਟ ਤੱਕ ਜਾਰੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਰਣਜੀਤ ਸਿੰਘ ਦੀ ਯਾਦ ਯਾਦਗਾਰੀ ਗੇਟ ਦੀ ਉਸਾਰੀ ਲਈ ਉਹ ਰੋਪੜ ਤੇ ਸ੍ਰੀ ਚਮਕੌਰ ਸਾਹਿਬ ਦੇ ਪੰਚਾਇਤ ਵਿਭਾਗ ਦੇ ਦਫ਼ਤਰਾਂ ਵਿਚ ਚੱਕਰ ਕੱਟ ਕੇ ਪ੍ਰੇਸ਼ਾਨ ਹੋ ਗਏ ਹਨ | ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਪ੍ਰਤੀ ਨਜ਼ਰੀਆ ਬਹੁਤ ਗ਼ਲਤ ਹੈ | ਭਜਨ ਸਿੰਘ ਨੇ ਕਿਹਾ ਕਿ ਉਹ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਤੇ ਫ਼ੌਜ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਸ਼ਹੀਦ ਰਣਜੀਤ ਸਿੰਘ ਦੀ ਯਾਦਗਾਰ ਬਣਾਉਣ ਦੀ ਫ਼ਰਿਆਦ ਕਰਨਗੇ |
ਕੀ ਕਹਿਣਾ ਹੈ ਪੰਚਾਇਤ ਅਫ਼ਸਰ ਦਾ
ਇਸ ਸੰਬੰਧੀ ਪੰਚਾਇਤ ਅਫ਼ਸਰ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਹੋ ਚੁੱਕੀ ਹੈ | ਨਵੇਂ ਪੰਚਾਇਤ ਅਫ਼ਸਰ ਵਲੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਾਰਵਾਈ ਕਿੱਥੋਂ ਤੱਕ ਪਹੁੰਚੀ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਦੇ ਦਿਵਿਆਂਸ਼ ਚੌਧਰੀ ਦੀ ਲੈਫ਼ਟੀਨੈਂਟ ਦੀ ਟ੍ਰੇਨਿੰਗ ਲਈ ਚੋਣ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ <br/>
Ad Position 24
No active advertisement