ਨੰਗਲ 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਉਦਯੋਗਿਕ ਇਕਾਈ ਨੈਸ਼ਨਲ ਫਰਟੀਲਾਈਜ਼ਰ ਕੈਮੀਕਲ ਲਿਮਟਡ ਦੇ ਕਾਰਜਕਾਰੀ ਡਾਇਰੈਕਟਰ ਐਮ. ਐਨ. ਗੋਇਲ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਆਈ. ਟੀ. ਆਈ. ਨਾਲ ਵੱਖ-ਵੱਖ ਟਰੇਡਾ ਲਈ ਚਲ ਰਹੇ ਐੱਮ. ਓ. ਯੂ. ਸਮਝੌਤਿਆਂ ਤੇ ਆਈ. ਟੀ. ਆਈ. ਦੇ ਸਿੱਖਿਆਰਥੀਆਂ ਦੀ ਟ੍ਰੇਨਿੰਗ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਕਰਵਾਉਣ ਲਈ ਵੱਖ-ਵੱਖ ਤਰੀਕਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਵੱਖ-ਵੱਖ ਵਰਕਸਾਪਾ ਦਾ ਦੌਰਾਂ ਕਰਦਿਆਂ ਸਿੱਖਿਆਰਥੀਆਂ ਨਾਲ ਬਹੁਤ ਸਾਰੇ ਤਕਨੀਕੀ ਨੁਕਤਿਆਂ 'ਤੇ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੱਤਾ ਮੁੱਖੀ ਸਿੱਖਿਆਂ ਦਾ ਮਕਸਦ ਸਿਰਫ ਸਰਟੀਫਿਕੇਟ ਪ੍ਰਾਪਤ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਕਿੱਤੇ ਦੀ ਮੁਹਾਰਤ ਹੋਣੀ ਬਹੁਤ ਜ਼ਰੂਰੀ ਹੈ | ਇਸ ਮੌਕੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆਂ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਆਈ. ਟੀ. ਆਈ. ਨੰਗਲ ਵੱਖ-ਵੱਖ ਕਿੱਤਾ ਮੁੱਖੀ ਕੋਰਸਾ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ | ਉਨ੍ਹਾਂ ਦੱਸਿਆਂ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਇੰਡਸਟਰੀ ਦੀ ਮੰਗ ਅਨੁਸਾਰ ਵੱਖ-ਵੱਖ ਅਦਾਰਿਆਂ ਨਾਲ ਡੀ. ਐਸ. ਟੀ. ਸਕੀਮ ਤਹਿਤ ਐਮ. ਓ. ਯੂ. ਸਾਈਨ ਕੀਤੇ ਗਏ ਹਨ, ਜਿਸ ਨਾਲ ਸਿੱਖਿਆਂ ਦਾ ਮਿਆਰ ਹੋਰ ਉੱਚਾ ਹੋਇਆ ਹੈ | ਇਸ ਮੌਕੇ ਸੰਸਥਾਂ ਵਲੋਂ ਐਨ. ਐਫ. ਐਲ. ਦੇ ਕਾਰਜਕਾਰੀ ਡਾਇਰੈਕਟਰ ਐਮ. ਐਨ. ਗੋਇਲ ਨੂੰ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ, ਐਨ. ਐਫ. ਐਲ. ਦੇ ਚੀਫ ਮਨੇਜਰ ਐਚ. ਆਰ. ਬਹਾਦਰ ਸਿੰਘ, ਟ੍ਰੇਨਿੰਗ ਅਫ਼ਸਰ ਰਾਕੇਸ਼ ਕੁਮਾਰ, ਟ੍ਰੇਨਿੰਗ ਅਫ਼ਸਰ ਅਸ਼ਵਨੀ ਕੁਮਾਰ, ਟ੍ਰੇਨਿੰਗ ਅਫ਼ਸਰ ਅਜੈ ਕੁਮਾਰ, ਟ੍ਰੇਨਿੰਗ ਅਫ਼ਸਰ ਸੰਜੀਵ ਕੁਮਾਰ ਮੱਲੀ, ਟ੍ਰੇਨਿੰਗ ਅਫ਼ਸਰ ਗੁਰਮੇਲ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਾਂ ਤੇ ਸਿੱਖਿਆਰਥੀ ਹਾਜ਼ਰ ਸਨ |